#OTHERS

ਹਮਾਸ ਨੂੰ ਤਬਾਹ ਕਰ ਦੇਵਾਂਗੇ; ਜੰਗ ਨੂੰ ਅੰਜਾਮ ਤੱਕ ਪਹੁੰਚਾ ਕੇ ਰਹਾਂਗੇ : ਨੇਤਨਯਾਹੂ ਦੀ ਚਿਤਾਵਨੀ

ਯੇਰੂਸ਼ਲਮ, 14 ਅਕਤੂਬਰ (ਪੰਜਾਬ ਮੇਲ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਹਮਾਸ ਨੂੰ ਤਬਾਹ ਕਰ ਦੇਵੇਗਾ, ਚਾਹੇ ਇਸ ਵਿਚ ਕਿੰਨਾ ਵੀ ਸਮਾਂ ਲੱਗੇ ਅਤੇ ਉਹ ਜੰਗ ਨੂੰ ਅੰਜਾਮ ਤੱਕ ਪਹੁੰਚਾ ਕੇ ਰਹੇਗਾ। ਨੇਤਨਯਾਹੂ ਨੇ ਸ਼ੁੱਕਰਵਾਰ ਰਾਤ ਨੂੰ ਆਪਣੇ ਸੰਬੋਧਨ ਵਿਚ ਕਿਹਾ, ”ਇਹ ਤਾਂ ਸਿਰਫ਼ ਸ਼ੁਰੂਆਤ ਹੈ। ਸਾਡੇ ਦੁਸ਼ਮਣਾਂ ਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਵੇਗੀ ਅਤੇ ਇਸਦੀ ਸ਼ੁਰੂਆਤ ਹੋ ਚੁੱਕੀ ਹੈ। ਮੈਂ ਇਸ ਤੋਂ ਵੱਧ ਕੁਝ ਨਹੀਂ ਕਹਾਂਗਾ। ਇਹ ਤਾਂ ਸਿਰਫ਼ ਸ਼ੁਰੂਆਤ ਹੈ।”
ਨੇਤਨਯਾਹੂ ਨੇ ਆਪਣੇ ਸੰਬੋਧਨ ਵਿਚ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਅਮਰੀਕਾ ਵਿਦੇਸ਼ ਮੰਤਰੀ ਲੋਇਡ ਆਸਟਿਨ ਨਾਲ ਗੱਲਬਾਤ ਰਾਹੀਂ ਇਜ਼ਰਾਈਲ ਨੂੰ ਅਮਰੀਕੀ ਸਪਲਾਈ ਦੇ ਨਾਲ ‘ਲੜਾਈ ਜਾਰੀ ਰੱਖਣ ਨੂੰ ਯਕੀਨੀ’ ਬਣਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸ਼ਨੀਵਾਰ ਨੂੰ ਹਮਾਸ ਅਤੇ ਇਜ਼ਰਾਈਲ ਵਿਚਾਲੇ ਹਮਲਿਆਂ ਦਾ ਦੌਰ ਸ਼ੁਰੂ ਹੋਇਆ ਸੀ। ਅੱਜ ਸੰਘਰਸ਼ ਦਾ 8ਵਾਂ ਦਿਨ ਹੈ। ਹਮਾਸ ਦੇ ਹਮਲਿਆਂ ਤੋਂ ਬਾਅਦ, ਇਜ਼ਰਾਈਲ ਨੇ ਗਾਜ਼ਾ ਪੱਟੀ ਦੇ ਟਿਕਾਣਿਆਂ ‘ਤੇ ਸੈਂਕੜੇ ਹਵਾਈ ਹਮਲੇ ਕਰਕੇ ਜਵਾਬੀ ਕਾਰਵਾਈ ਕੀਤੀ ਹੈ। ਇਸ ਦੌਰਾਨ ਦੋਵਾਂ ਪਾਸਿਆਂ ਦੇ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ।

Leave a comment