ਨਿਊਯਾਰਕ, 21 ਅਕਤੂਬਰ (ਪੰਜਾਬ ਮੇਲ)- ਨਿਊਯਾਰਕ ਸਥਿਤ ਗੈਰ-ਲਾਭਕਾਰੀ ਸੰਸਥਾ ‘ਦਿ ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ’ ਨੇ ਕਿਹਾ ਹੈ ਕਿ 7 ਅਕਤੂਬਰ ਨੂੰ ਹਮਾਸ ਵੱਲੋਂ ਇਜ਼ਰਾਈਲ ‘ਤੇ ਕੀਤੇ ਵੱਡੇ ਹਮਲੇ ਤੋਂ ਬਾਅਦ ਘੱਟੋ-ਘੱਟ 22 ਪੱਤਰਕਾਰ ਮਾਰੇ ਜਾ ਚੁੱਕੇ ਹਨ। ਸੀਪੀਜੇ ਨੇ ਕਿਹਾ ਕਿ ਉਹ ਗੁਆਂਢੀ ਲਿਬਨਾਨ ਸਣੇ ਹਮਲਿਆਂ ਕਾਰਨ ਜ਼ਖਮੀ, ਮਾਰੇ ਗਏ ਤੇ ਬੰਦੀ ਬਣਾਏ ਜਾਂ ਲਾਪਤਾ ਪੱਤਰਕਾਰਾਂ ਬਾਰੇ ਰਿਪੋਰਟਾਂ ਦੀ ਘੋਖ ਕਰ ਰਹੀ ਹੈ। 20 ਅਕਤੂਬਰ ਤੱਕ ਘੱਟੋ-ਘੱਟ 22 ਪੱਤਰਕਾਰ 7 ਅਕਤੂਬਰ ਨੂੰ ਯੁੱਧ ਸ਼ੁਰੂ ਹੋਣ ਤੋਂ ਬਾਅਦ ਦੋਵਾਂ ਪਾਸਿਆਂ ਦੇ 4,000 ਤੋਂ ਵੱਧ ਮਰਨ ਵਾਲੇ ਲੋਕਾਂ ਵਿਚ ਸ਼ਾਮਲ ਹਨ। ਮਾਰੇ ਗਏ 22 ਪੱਤਰਕਾਰਾਂ ਵਿਚੋਂ 18 ਫਲਸਤੀਨੀ, ਤਿੰਨ ਇਜ਼ਰਾਇਲੀ ਅਤੇ ਇੱਕ ਲਿਬਨਾਨੀ ਸ਼ਾਮਲ ਹਨ, ਜਦੋਂਕਿ ਅੱਠ ਪੱਤਰਕਾਰ ਜ਼ਖ਼ਮੀ ਹੋ ਗਏ, ਤਿੰਨ ਲਾਪਤਾ ਜਾਂ ਹਿਰਾਸਤ ਵਿਚ ਹਨ।