#AMERICA

ਸੰਵਿਧਾਨ ਦਿਵਸ ਮੌਕੇ ਅਮਰੀਕਾ ‘ਚ 7 ਹਜ਼ਾਰ ਨਵੇਂ ਨਾਗਰਿਕਾਂ ਨੂੰ ਮਿਲੀ ਸਿਟੀਜ਼ਨਸ਼ਿਪ

ਵਾਸ਼ਿੰਗਟਨ ਡੀ.ਸੀ., 20 ਸਤੰਬਰ (ਪੰਜਾਬ ਮੇਲ)- ਯੂ.ਐੱਸ. ਨਾਗਰਿਕਤਾ ਅਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਅਮਰੀਕਾ ਦੇ ਸੰਵਿਧਾਨ ਦਿਵਸ ਮੌਕੇ 7 ਹਜ਼ਾਰ ਤੋਂ ਵੱਧ ਲੋਕਾਂ ਨੂੰ ਅਮਰੀਕਾ ਦੀ ਨਾਗਰਿਕਤਾ ਦਿੱਤੀ ਗਈ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਯੋਗ ਪ੍ਰਵਾਸੀਆਂ ਨੂੰ ਸਾਡੇ ਲੋਕਤੰਤਰ ਵਿਚ ਸੁਭਾਵਿਕ ਬਣਾਉਣ ਅਤੇ ਪੂਰੀ ਤਰ੍ਹਾਂ ਹਿੱਸਾ ਲੈਣ ਲਈ ਆਮ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਹਰ ਸਾਲ 17 ਤੋਂ 23 ਸਤੰਬਰ ਤੱਕ ਨਾਗਰਿਕਤਾ ਹਫਤਾ ਮਨਾਇਆ ਜਾਂਦਾ ਹੈ। 17 ਸਤੰਬਰ 1787 ਨੂੰ ਅਮਰੀਕੀ ਸੰਵਿਧਾਨ ‘ਤੇ ਦਸਤਖਤ ਕੀਤੇ ਗਏ ਸਨ। ਨਾਗਰਿਕਤਾ ਦਿਵਸ 1952 ਵਿਚ ਸ਼ੁਰੂ ਹੋਇਆ ਸੀ। ਉਪਰੰਤ ਉਸ ਵਕਤ ਦੇ ਰਾਸ਼ਟਰਪਤੀ ਹੈਰੀ ਟਰੂਮੈਨ ਵੱਲੋਂ ਕਾਨੂੰਨ ‘ਤੇ ਦਸਤਖਤ ਕੀਤੇ ਗਏ ਅਤੇ 1955 ਵਿਚ ਇਸ ਨੂੰ ਸੰਵਿਧਾਨ ਹਫਤੇ ਵਜੋਂ ਮਨਾਉਣ ਦੀ ਘੋਸ਼ਣਾ ਕੀਤੀ ਗਈ ਸੀ।
ਹੁਣ ਹਰ ਸਾਲ USCIS ਵੱਲੋਂ 17 ਤੋਂ 22 ਸਤੰਬਰ ਤੱਕ ਵੱਖ-ਵੱਖ ਸਮਾਗਮ ਕੀਤੇ ਜਾਂਦੇ ਹਨ ਅਤੇ ਇਸ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਪ੍ਰਦਾਨ ਕੀਤੀ ਜਾਂਦੀ ਹੈ।

Leave a comment