#AMERICA

ਸੰਯੁਕਤ ਰਾਜ ਅਮਰੀਕਾ ‘ਤੇ ਡਿਫਾਲਟ ਹੋਣ ਦਾ ਖਤਰਾ!

-1 ਜੂਨ ਤੋਂ ਬਾਅਦ ਸਰਕਾਰ ਕੋਲ ਖਰਚ ਕਰਨ ਲਈ ਨਹੀਂ ਹੋਵੇਗਾ ਪੈਸਾ
– ਅਮਰੀਕੀ ਰਾਸ਼ਟਰਪਤੀ 9 ਮਈ ਨੂੰ ਕਰਨਗੇ ਅਹਿਮ ਮੀਟਿੰਗ
ਵਾਸ਼ਿੰਗਟਨ, 3 ਮਈ (ਪੰਜਾਬ ਮੇਲ)- ਦੁਨੀਆਂ ਇੱਕ ਵੱਡੇ ਆਰਥਿਕ ਸੰਕਟ ਵੱਲ ਵਧ ਰਹੀ ਹੈ ਕਿਉਂਕਿ ਸੰਯੁਕਤ ਰਾਜ ਅਮਰੀਕਾ ਇਸ ਸਮੇਂ ਵੱਡੀ ਮੁਸੀਬਤ ਵਿਚ ਹੈ। ਦਰਅਸਲ ਅਮਰੀਕੀ ਸਰਕਾਰ ਕੋਲ ਹੁਣ ਬਿੱਲਾਂ ਦਾ ਭੁਗਤਾਨ ਕਰਨ ਲਈ ਪੈਸੇ ਨਹੀਂ ਹਨ। ਅਮਰੀਕੀ ਖਜ਼ਾਨਾ ਵਿਭਾਗ ਦੀ ਮੁਖੀ ਜੈਨੇਟ ਯੇਲੇਨ ਨੇ ਆਪਣੇ ਪੱਤਰ ਵਿਚ ਖਦਸ਼ਾ ਪ੍ਰਗਟਾਇਆ ਹੈ ਕਿ 1 ਜੂਨ ਤੋਂ ਬਾਅਦ ਅਮਰੀਕੀ ਸਰਕਾਰ ਕੋਲ ਖਰਚ ਕਰਨ ਲਈ ਪੈਸਾ ਨਹੀਂ ਹੋਵੇਗਾ ਅਤੇ ਜੇਕਰ ਦੇਸ਼ ਡਿਫਾਲਟ ਕਰਦਾ ਹੈ, ਤਾਂ ਇਸ ਦੇ ਭਿਆਨਕ ਨਤੀਜੇ ਨਿਕਲਣਗੇ।
ਇਸ ਸਮੇਂ ਅਮਰੀਕਾ ਵਿਚ ਸਰਕਾਰ ਦੀ ਖਰਚ ਕਰਨ ਦੀ ਸਮਰੱਥਾ 31.4 ਟ੍ਰਿਲੀਅਨ ਡਾਲਰ ਹੈ, ਜਿਸ ਨੂੰ ਸਰਕਾਰ ਪੂਰੀ ਤਰ੍ਹਾਂ ਖਰਚ ਕਰ ਚੁੱਕੀ ਹੈ, ਇਸ ਲਈ ਹੁਣ ਅਮਰੀਕਾ ਦੀ ਸੰਘੀ ਸਰਕਾਰ ਕੋਲ ਆਪਣਾ ਕਰਜ਼ਾ ਦੇਣ ਲਈ ਪੈਸਾ ਨਹੀਂ ਬਚਿਆ ਹੈ, ਇਸ ਲਈ ਦੇਸ਼ ਦੇ ਡਿਫਾਲਟ ਹੋਣ ਦਾ ਖਤਰਾ ਹੈ।
ਰਿਪਬਲਿਕਨ ਪਾਰਟੀ ਦੇ ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਬਾਇਡਨ ਪ੍ਰਸ਼ਾਸਨ ਨੇ ਅਮਰੀਕੀ ਸਰਕਾਰ ਦੇ ਖਰਚਿਆਂ ‘ਚ ਕਟੌਤੀ ਨਹੀਂ ਕੀਤੀ, ਜਿਸ ਕਾਰਨ ਖਜ਼ਾਨਾ ਖਾਲੀ ਹੈ। ਇਸ ਲਈ, ਰਿਪਬਲਿਕਨ ਪਾਰਟੀ ਹੁਣ ਸੰਸਦ ਵਿਚ ਸਰਕਾਰੀ ਖਰਚੇ ਵਿਚ ਵਾਧੇ ਦੀ ਇਜਾਜ਼ਤ ਦੇਣ ਦੀ ਸੰਭਾਵਨਾ ਨਹੀਂ ਹੈ।
ਰਾਸ਼ਟਰਪਤੀ ਜੋਅ ਬਾਇਡਨ ਨੇ ਸੰਕਟ ਦੇ ਹੱਲ ਲਈ 9 ਮਈ ਨੂੰ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਨੇਤਾਵਾਂ ਦੀ ਬੈਠਕ ਬੁਲਾਈ ਹੈ, ਜੋ ਇਹ ਤੈਅ ਕਰੇਗੀ ਕਿ ਰਿਪਬਲਿਕਨ ਪਾਰਟੀ ਕਰਜ਼ੇ ਦੀ ਸੀਮਾ ਵਧਾਉਣ ਲਈ ਸਹਿਮਤ ਹੋਵੇਗੀ ਜਾਂ ਨਹੀਂ।

Leave a comment