#PUNJAB

ਸੰਤ ਬਾਬਾ ਨੰਦ ਸਿੰਘ ਜੀ ਦੀ ਸਲਾਨਾ ਬਰਸ਼ੀ ਤੇ ਖੂਨਦਾਨ ਕੈਂਪ ਆਯੋਜਿਤ

ਖੂਨ ਕਿਸੇ ਫੈਕਟਰੀ ਵਿੱਚ ਤਿਆਰ ਨਹੀਂ ਹੁੰਦਾ, ਮਨੁੱਖ ਹੀ ਇਸਦੀ ਪੂਰਤੀ ਕਰ ਸਕਦਾ ਹੈ –ਬਾਬਾ ਜਸਵੀਰ ਸਿੰਘ ਲੋਹਾਰਾ
ਮੋਗਾ, 10 ਅਪ੍ਰੈਲ (ਪੰਜਾਬ ਮੇਲ)- ਖੂਨਦਾਨ ਸਭ ਤੋਂ ਉਤਮ ਦਾਨ ਹੈ ਕਿਉਕਿ ਖੂਨ ਕਿਸੇ ਫੈਕਟਰੀ ਵਿੱਚ ਤਿਆਰ ਨਹੀਂ ਹੁੰਦਾ ਮਨੁੱਖ ਹੀ ਇਸਦੀ ਪੂਰਤੀ ਕਰ ਸਕਦਾ ਹੈ। ਇਸ ਲਈ ਸਾਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਜਸਵੀਰ ਸਿੰਘ ਲੋਹਾਰਾ ਨੇ ਸੰਤ ਬਾਬਾ ਨੰਦ ਸਿੰਘ ਜੀ ਦੀ ਸਲਾਨਾ ਬਰਸ਼ੀ ਮੌਕੇ ਲਗਾਏ ਗਏ ਖੂਨਦਾਨ ਕੈਂਪ ਮੌਕੇ ਕੀਤਾ।
ਗੁਰਦੁਆਰਾ ਸੰਤ ਬਾਬਾ ਨੰਦ ਸਿੰਘ ਜੀ ਪਿੰਡ ਲੋਹਾਰਾ ਵਿਖੇ ਸਲਾਨਾ ਬਰਸ਼ੀ ਮੌਕੇ ‘ਮਹਿਕ ਵਤਨ ਦੀ ਫਾਉਡੇਸ਼ਨ (ਰਜਿ:) ਮੋਗਾ’ ਦੇ ਸਹਿਯੋਗ ਨਾਲ ਲਗਾਏ ਗਏ ਇਸ ਖੂਨਦਾਨ ਕੈਂਪ ਵਿੱਚ ਚੇਅਰਮੈਨ ਅਤੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਸੰਗਤਾਂ ਤੇ ਨੌ-ਜਵਾਨਾ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਸਿਟੀ ਦੇ ਪ੍ਰਧਾਨ ਸ. ਸੁਖਦੇਵ ਸਿੰਘ ਬਰਾੜ, ਬਾਬਾ ਜਸਵੀਰ ਸਿੰਘ ਲੋਹਾਰਾ, ਡਾ. ਅਰਸ਼ਦੀਪ ਸਿੰਘ, ਮਨਦੀਪ ਸਿੰਘ ਗਿੱਲ, ਬਖਤੌਰ ਸਿੰਘ ਗਿੱਲ, ਅਮਰੀਕ ਸਿੰਘ ਰਿੰਕੂ, ਲਖਵਿੰਦਰ ਸਿੰਘ ਲੱਖਾ, ਮੋਨਟੀ ਪੁਰਬਾ, ਜਗਰਾਜ ਸਿੰਘ ਗਿੱਲ ਵੱਲੋਂ ਖੂਨਦਾਨੀਆਂ ਨੂੰ ਮੈਡਲ ਪਹਿਣਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਭਵਨਦੀਪ ਸਿੰਘ ਪੁਰਬਾ ਦੇ ਯੋਗ ਪ੍ਰਬੰਧਾਂ ਹੇਠ ਲੱਗੇ ਇਸ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਉਚੇਚਾ ਪ੍ਰਬੰਧ ਕੀਤਾ ਗਿਆ। ਇਸ ਕੈਂਪ ਵਿੱਚ ਉਕਤ ਤੋਂ ਇਲਾਵਾ ਸ. ਗੁਰਮੇਲ ਸਿੰਘ ਪੁਰਬਾ, ਸ. ਬਲਦੇਵ ਸਿੰਘ ਆਜਾਦ, ਕਮਲਜੀਤ ਸਿੰਘ ਪੁਰਬਾ, ਬਲਸ਼ਰਨ ਸਿੰਘ ਪੁਰਬਾ, ਗੁਰਮੀਤ ਸਿੰਘ ਲੋਹਾਰਾ, ਹਰਮਨ ਸਿੰਘ ਲੋਹਾਰਾ, ਸ਼੍ਰੀ ਮਤੀ ਕਰਮਜੀਤ ਕੌਰ, ਸਰਬਜੀਤ ਕੌਰ, ਭਾਗਵੰਤੀ ਪੁਰਬਾ, ਬਲਜਿੰਦਰ ਕੌਰ, ਸੁਖਵਿੰਦਰ ਕੌਰ ‘ਭੋਲੀ’, ਕਮਲਜੀਤ ਕੌਰ, ਸਤਨਾਮ ਸਿੰਘ, ਬੇਅੰਤ ਸਿੰਘ, ਏਕਮਜੋਤ ਸਿੰਘ ਪੁਰਬਾ, ਉਮੰਗਦੀਪ ਕੌਰ ਪੁਰਬਾ, ਸਹਿਜਪ੍ਰੀਤ ਸਿੰਘ ਮਾਣੇਵਾਲਾ, ਗੁਰਸਹਿਜ ਸਿੰਘ, ਜਸਨਪ੍ਰੀਤ ਕੌਰ, ਬਲੱਡ ਬੈਂਕ ਮੋਗਾ ਤੋਂ ਵਿਸ਼ੇਸ਼ ਤੌਰ ਤੇ ਪੁੱਜੀ ਟੀਮ ਡਾ ਅਰਸ਼ਦੀਪ ਸਿੰਘ, ਕੌਂਸਲਰ ਕੁਲਦੀਪ ਸਿੰਘ,  ਸੰਗੀਤ ਕਮਾਲ, ਲਵਦੀਪ ਗਰੋਵਰ, ਹਰਮੀਤ ਸਿੰਘ, ਸੰਦੀਪ ਸਿੰਘ, ਰੋਬਿਨ ਸਿੰਘ, ਸਤਵੀਰ ਕੌਰ, ਬਲਵਿੰਦਰ ਕੌਰ, ਰੇਣੂ ਆਦਿ ਨੇ ਵਿਸ਼ੇਸ਼ ਸੇਵਾ ਨਿਭਾਈ।

Leave a comment