#AMERICA

ਸੜਕ ਹਾਦਸੇ ਵਿਚ ਮੇਰੇ ਪਤੀ ਨੇ ਮੇਰੇ ਬੱਚਿਆਂ ਸਮੇਤ ਮੈਨੂੰ ਮਾਰਨ ਦਾ ਯਤਨ ਕੀਤਾ

* ਭਾਰਤੀ ਮੂਲ ਦੇ ਅਮਰੀਕੀ ਡਾਕਟਰ ਦੀ ਪਤਨੀ ਦਾ ਬਿਆਨ
ਸੈਕਰਾਮੈਂਟੋ, 22 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਸ ਸਾਲ 2 ਜਨਵਰੀ ਨੂੰ ਪੈਸਿਫਿਕ ਕੋਸਟ ਹਾਈਵੇਅ ਉਪਰ ਹੋਏ ਸੜਕ ਹਾਦਸੇ ਸਬੰਧੀ ਸਾਹਮਣੇ ਆਏ ਇਕ ਨਵੇਂ ਦਸਤਾਵੇਜ ਵਿਚ ਨੇਹਾ ਪਟੇਲ ਨੇ ਕਿਹਾ ਹੈ ਕਿ ਇਹ ਮਹਿਜ਼ ਇਕ ਹਾਦਸਾ ਨਹੀਂ ਸੀ ਬਲਕਿ ਉਸ ਦੇ ਪਤੀ ਭਾਰਤੀ ਮੂਲ ਦੇ ਅਮਰੀਕੀ ਡਾ ਧਰਮੇਸ਼ ਏ ਪਟੇਲ ਜੋ ਕਾਰ ਨੂੰ ਚਲਾ ਰਿਹਾ ਸੀ, ਨੇ ਸੋਚੀ ਸਮਝੀ ਯੋਜਨਾ ਤਹਿਤ ਕਾਰ ਖੱਡ ਵਿਚ ਸੁੱਟ ਕੇ ਮੇਰੇ ਦੋ ਬੱਚਿਆਂ ਸਮੇਤ ਮੈਨੂੰ ਮਾਰਨ ਦਾ ਯਤਨ ਕੀਤਾ ਸੀ। ਇਹ ਚਮਤਕਾਰ ਹੀ ਸੀ ਕਿ ਇਸ ਹਾਦਸੇ ਵਿਚ ਟੈਲਸਾ ਕਾਰ 300 ਫੁੱਟ ਤੋਂ ਵਧ ਡੂੰਘੀ ਖੱਡ ਵਿਚ ਡਿੱਗ ਕੇ ਚਕਨਾਚੂਰ ਹੋ ਗਈ ਸੀ ਪਰੰਤੂ ਕਾਰ ਵਿਚ ਸਵਾਰ 7 ਤੇ 4 ਸਾਲ ਦੇ ਦੋ ਬੱਚਿਆਂ ਸਮੇਤ ਪਤੀ ਤੇ ਪਤਨੀ ਬਚ ਗਏ ਸਨ। ਪਾਸਾਡੇਨਾ (ਕੈਲੀਫੋਰਨੀਆ) ਵਾਸੀ ਡਾ ਧਰਮੇਸ਼ ਪਟੇਲ ਨੇ ਦਾਅਵਾ ਕੀਤਾ ਸੀ ਕਿ ਤਕਨੀਕੀ ਖਰਾਬੀ ਕਾਰਨ ਇਹ ਹਾਦਸਾ ਵਾਪਰਿਆ ਸੀ। ਉਸ ਦੇ ਇਸ ਦਾਅਵੇ ਨੂੰ ਉਸ ਦੀ ਪਤਨੀ ਨੇਹਾ ਨੇ ਮੁੱਢੋਂ ਹੀ ਰੱਦ ਕਰ ਦਿੱਤਾ ਹੈ। ਰੇਡੀਆਲੋਜਿਸਟ ਡਾ ਧਰਮੇਸ਼ ਵਿਰੁੱਧ 3 ਹੱਤਿਆਵਾਂ ਦੀ ਕੋਸ਼ਿਸ਼ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਮਾਮਲੇ ਸਬੰਧੀ ਲਿਫਾਫੇ ਵਿਚ ਬੰਦ ਨੇਹਾ ਦਾ ਬਿਆਨ ਬੀਤੇ ਦਿਨ ਖੋਲਿਆ ਗਿਆ। ਦਸਤਾਵਜੇ ਅਨੁਸਾਰ ਮੌਕੇ ‘ਤੇ ਮੌਜੂਦ ਕਿਸੇ ਵੀ ਗਵਾਹ ਨੇ ਇਹ ਨਹੀਂ ਕਿਹਾ ਕਿ ਸੜਕ ਤੋਂ ਉਤਰ ਕੇ ਪਹਾੜੀ ਵੱਲ ਵਧ ਰਹੀ ਤੇਜ ਰਫਤਾਰ ਕਾਰ ਨੂੰ ਡਰਾਈਵਰ ਨੇ ਬਰੇਕ ਲਾਉਣ ਦਾ ਯਤਨ ਕੀਤਾ ਸੀ ।

Leave a comment