#Featured

ਸੁੱਕੇ ਪ੍ਰਸ਼ਾਦਿਆਂ ਦਾ ਘਪਲਾ: ਸ਼੍ਰੋਮਣੀ ਕਮੇਟੀ ਵੱਲੋਂ 52 ਕਰਮਚਾਰੀਆਂ ਨੂੰ ਮੁਅੱਤਲ

ਅੰਮ੍ਰਿਤਸਰ, 4 ਜੁਲਾਈ (ਪੰਜਾਬ ਮੇਲ)- ਸ਼੍ਰੋਮਣੀ ਕਮੇਟੀ ਨੇ ਵੱਡੀ ਕਾਰਵਾਈ ਕਰਦਿਆਂ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਚ ਸੁੱਕੇ ਪ੍ਰਸ਼ਾਦਿਆਂ ਦੇ ਘਪਲੇ ਵਿਚ 52 ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਵਿਚ ਮੈਨੇਜਰ ਪੱਧਰ ਦੇ ਕਈ ਅਧਿਕਾਰੀ ਅਤੇ ਹੋਰ ਹੇਠਲੇ ਅਧਿਕਾਰੀ ਸ਼ਾਮਲ ਹਨ। ਇਸ ਤੋਂ ਪਹਿਲਾਂ ਇਸ ਮਾਮਲੇ ਵਿਚ 2 ਸਟੋਰ ਕੀਪਰ ਮੁਅੱਤਲ ਕੀਤੇ ਗਏ ਸਨ। ਅੱਜ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਫਲਾਇੰਗ ਵਿਭਾਗ ਵੱਲੋਂ ਆਪਣੀ ਜਾਂਚ ਰਿਪੋਰਟ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪੀ ਗਈ , ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੇ ਮੁਤਾਬਕ ਲੰਗਰ ਘਰ ਦੇ ਸੁੱਕੇ ਪ੍ਰਸ਼ਾਦਿਆਂ ਦੀ ਵਿਕਰੀ ਦੀ ਰਕਮ ਨਾ ਜਮ੍ਹਾਂ ਕਰਾਉਣ ਦਾ ਇਹ ਮਾਮਲਾ ਕਰੋਨਾ ਕਾਲ ਵੇਲੇ ਦੇ 2019 ਤੋਂ ਲੈ ਕੇ 2021 ਦਾ ਹੈ। ਇਸ ਸਮੇਂ ਦੌਰਾਨ ਲੰਗਰ ਘਰ ਦੇ ਸੁੱਕੇ ਅਤੇ ਬਚੇ ਹੋਏ ਪ੍ਰਸ਼ਾਦੇ ਵੇਚੇ ਗਏ ਪਰ ਉਸ ਦੀ ਰਕਮ ਜਮ੍ਹਾਂ ਨਹੀਂ ਕਰਵਾਈ। ਇਹ ਘਪਲਾ 60 ਤੋਂ 70 ਲੱਖ ਰੁਪਏ ਦਾ ਦੱਸਿਆ ਜਾ ਰਿਹਾ। ਇਸ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ‘ਤੇ ਸਵਾਲੀਆ ਚਿੰਨ੍ਹ ਲਾਇਆ ਸੀ।

Leave a comment