#INDIA

ਸੁਪਰੀਮ ਕੋਰਟ ਵੱਲੋਂ ਆਸਾਰਾਮ ਦੀ ਅਪੀਲ ‘ਤੇ ਸੁਣਵਾਈ ਤੋਂ ਇਨਕਾਰ

ਨਵੀਂ ਦਿੱਲੀ, 12 ਸਤੰਬਰ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਅੱਜ ਅਖੌਤੀ ਗੁਰੂ ਆਸਾਰਾਮ ਦੀ ਉਸ ਅਰਜ਼ੀ ‘ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ, ਜਿਸ ਵਿਚ ਉਸ ਨੇ ਜਬਰ-ਜਨਾਹ ਕੇਸ ਵਿਚ ਹੋਈ ਉਮਰ ਕੈਦ ਦੀ ਸਜ਼ਾ ‘ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਜਸਟਿਸ ਸੰਜੀਵ ਖੰਨਾ ਤੇ ਐੱਸ.ਵੀ.ਐੱਨ. ਭੱਟੀ ਦੇ ਬੈਂਚ ਨੇ ਆਸਾਰਾਮ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਦੇਵਦੱਤ ਕਾਮਤ ਨੂੰ ਕਿਹਾ ਕਿ ਅਦਾਲਤ ਪਟੀਸ਼ਨ ਨਹੀਂ ਸੁਣਨਾ ਚਾਹੁੰਦੀ। ਉਨ੍ਹਾਂ ਵਕੀਲ ਨੂੰ ਹਾਈ ਕੋਰਟ ਅੱਗੇ ਅਪੀਲ ਪਾਉਣ ਦੀ ਸਲਾਹ ਦਿੱਤੀ। ਆਸਾਰਾਮ ਨੂੰ ਇਸ ਕੇਸ ਵਿਚ ਸਜ਼ਾ ਜੋਧਪੁਰ ਹਾਈ ਕੋਰਟ ਨੇ ਅਪਰੈਲ, 2018 ਵਿਚ ਸੁਣਾਈ ਸੀ।

Leave a comment