ਨਵੀਂ ਦਿੱਲੀ, 27 ਮਈ (ਪੰਜਾਬ ਮੇਲ)- ਸੀ.ਬੀ.ਆਈ. ਨੇ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਕੇਸ ‘ਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ। ਏਜੰਸੀ ਨੇ ਦੋਸ਼ ਲਾਇਆ ਕਿ ਸ਼੍ਰੀ ਸਿਸੋਦੀਆ ਨੇ ਦਿੱਲੀ ਘੱਟਗਿਣਤੀ ਕਮਿਸ਼ਨ ਦੇ ਇੰਟਰਨਾਂ ਤੋਂ ਆਪਣੇ ਹੱਕ ‘ਚ ਰਾਇ ਹਾਸਲ ਕਰਕੇ ਆਬਕਾਰੀ ਨੀਤੀ ਦੀ ਹਮਾਇਤ ‘ਚ ਫਰਜ਼ੀ ਲੋਕ ਰਾਇ ਬਣਾਈ ਸੀ। ਏਜੰਸੀ ਨੇ ਕਿਹਾ ਕਿ ਉਹ (ਸਿਸੋਦੀਆ) ਬੇਈਮਾਨੀ ਤੇ ਧੋਖੇ ਨਾਲ ਆਪਣੇ ਮੁਤਾਬਕ ਨੀਤੀ ‘ਚ ਮੱਦਾਂ ਨੂੰ ਸ਼ਾਮਲ ਕਰਨ ਲਈ ਫਰਜ਼ੀ ਲੋਕ ਰਾਇ ਰਾਹੀਂ ਆਧਾਰ ਤਿਆਰ ਕਰਨਾ ਚਾਹੁੰਦੇ ਸੀ।
ਸੀ.ਬੀ.ਆਈ. ਵੱਲੋਂ ਸਿਸੋਦੀਆ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਇਰ
