ਸਿਆਟਲ, 18 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਨੌਜਵਾਨਾਂ ਨੇ ਮਿਲ ਕੇ ਲੋੜਵੰਦਾਂ ਦੀ ਮਦਦ ਲਈ ਸੇਵਾ ਭਾਵਨਾ ਦੇ ਮਕਸਦ ਨਾਲ ਸਮਾਜ ਸੇਵੀ ਸੰਸਥਾ ਸਿੱਖਸ ਆਫ ਸਿਆਟਲ ਰਜਿਸਟਰ ਕਰਵਾਈ ਸੀ। ਮੁੱਢਲੇ ਮੈਂਬਰ ਅਨਮੋਲ ਸਿੰਘ ਚੀਮਾ, ਹਰਮਨ ਸਿੰਘ ਦਿਉਲ, ਯੁਧਵੀਰ ਸਿੰਘ ਵਿਰਕ, ਅਮਨਦੀਪ ਸਿੰਘ, ਕਰਮਜੀਤ ਸਿੰਘ ਢਿੱਲੋਂ, ਸੌਰਵ ਰਿਸ਼ੀ, ਗਗਨ ਸੋਹਲ, ਸੁਖਜਿੰਦਰ ਸਿੰਘ ਕਾਹਲੋਂ, ਸੁਨੋ, ਗਮਿੰਦਰ ਸਿੰਘ ਨਿੱਝਰ ਗਿੰਦੀ, ਗਗਨ ਸਿੰਘ ਢਿੱਲੋਂ, ਪ੍ਰਿਤਪਾਲ ਸਿੰਘ ਘੁਮਣ, ਤਾਜ ਸਿੰਘ ਘੁਮਣ ਰੱਖੇ ਗਏ ਹਨ। ਖਾਲਸਾ ਏਡ ਦੇ ਰਵੀ ਸਿੰਘ ਨੂੰ ਆਪਣੀ ਸਮਰਥਾ ਅਨੁਸਾਰ ਲੋੜਵੰਦਾਂ ਦੀ ਮਦਦ ਲਈ ਮਾਇਆ ਵੀ ਭੇਜੀ ਗਈ। ਅਗਲੇ ਸਾਲ ਤੋਂ ਸੌਰਵ ਰਿਸ਼ੀ ਦੀ ਅਗਵਾਈ ਹੇਠ ਭਾਈਚਾਰਕ ਸਾਂਝ ਵਧਾਉਣ ਲਈ ਸੌ ਤੋਂ ਵੱਧ ਨੌਜਵਾਨ ਇਕੱਤਰ ਹੋਏ। ਸੌਰਵ ਰਿਸ਼ੀ ਨੇ ਦੱਸਿਆ ਕਿ ਸਿੱਖਿਅਤ ਹੋਣ ਤੋਂ ਬਾਅਦ ਇੰਟਰਵਿਊ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਹੁਣ ਪੰਜ-6 ਸਾਲ ਤੋਂ ਬੱਚਿਆਂ ਦਾ ਖੇਡ ਕੈਂਪ ਸਿੱਖ ਆਫ ਸਿਆਟਲ ਵੱਲੋਂ ਲਗਾਇਆ ਜਾ ਰਿਹਾ ਹੈ ਅਤੇ ਲੋੜ ਮੁਤਾਬਕ ਮਦਦ ਕੀਤੀ ਜਾਂਦੀ ਹੈ। ਬੱਚਿਆਂ ਨੂੰ ਪੰਜਾਬੀ ਵਿਰਸੇ, ਪੰਜਾਬੀ ਸੱਭਿਆਚਾਰ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਕਿਸੇ ਬੱਚੇ ਤੋਂ ਕੋਈ ਫੀਸ ਨਹੀਂ ਲਈ ਜਾਂਦੀ। ਦਾਨੀ ਸੱਜਣਾਂ ਵੱਲੋਂ ਮੁਫਤ ਸੇਵਾ ਕੀਤੀ ਜਾਂਦੀ ਹੈ। ਪਿਛਲੇ ਦਿਨੀਂ ਸਿੱਖਸ ਆਫ ਸਿਆਟਲ ਵੱਲੋਂ ਪੰਜਾਬ ਮੇਲ ਯੂ.ਐੱਸ.ਏ. ਟੀ.ਵੀ. ਅਤੇ ਅਖਬਾਰ ਦੇ ਗੁਰਬੀਰ ਸਿੰਘ ਰੰਧਾਵਾ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਸ. ਰੰਧਾਵਾ ਨੇ ਕਿਹਾ ਕਿ ਇਸ ਸੰਸਥਾ ਵੱਲੋਂ ਸਮਾਜ ਸੇਵਾ ਦੇ ਇਹ ਜੋ ਕੰਮ ਕੀਤੇ ਜਾ ਰਹੇ ਹਨ, ਉਹ ਬਹੁਤ ਸ਼ਲਾਘਾਯੋਗ ਹਨ। ਇਸ ਮੌਕੇ ਉਨ੍ਹਾਂ ਨਾਲ ਸੋਨੀਆ ਰੰਧਾਵਾ ਵੀ ਹਾਜ਼ਰ ਸਨ।