#OTHERS

ਸਿੰਗਾਪੁਰ ‘ਚ ਭਾਰਤੀ ਮੂਲ ਦੇ ਥਰਮਨ ਨੇ ਜਿੱਤੀ ਰਾਸ਼ਟਰਪਤੀ ਚੋਣ

ਸਿੰਗਾਪੁਰ, 2 ਸਤੰਬਰ (ਪੰਜਾਬ ਮੇਲ)- ਸਿੰਗਾਪੁਰ ‘ਚ ਜਨਮੇ ਭਾਰਤੀ ਮੂਲ ਦੇ 66 ਸਾਲਾ ਥਰਮਨ ਸ਼ਨਮੁਗਰਤਨਮ ਨੇ ਅੱਜ ਤੜਕੇ 70.4 ਫੀਸਦੀ ਵੋਟਾਂ ਹਾਸਲ ਕਰਕੇ ਵੱਡੇ ਫਰਕ ਨਾਲ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਸਾਲ 2011 ਤੋਂ ਬਾਅਦ ਇਹ ਮੁਲਕ ਦੀਆਂ ਪਹਿਲੀਆਂ ਰਾਸ਼ਟਰਪਤੀ ਚੋਣਾਂ ਸਨ। ਚੋਣਾਂ ਦੇ ਅਧਿਕਾਰਤ ਨਤੀਜੇ ਐਲਾਨੇ ਜਾਣ ਮਗਰੋਂ ਥਰਮਨ ਨੇ ਕਿਹਾ ਕਿ ਉਹ ਇੰਨੀ ਵੱਡੀ ਪੱਧਰ ‘ਤੇ ਮਿਲੀ ਹਮਾਇਤ ਤੋਂ ਹੈਰਾਨ ਹਨ ਅਤੇ ਉਹ ਲੋਕਾਂ ਵੱਲੋਂ ਦਿੱਤੇ ਗਏ ਫਤਵੇ ਨੂੰ ਪੂਰਾ ਕਰਨ ਲਈ ਗੰਭੀਰ ਹਨ।

Leave a comment