#OTHERS

ਸਿਰਸਾ ਜ਼ਿਲ੍ਹੇ ‘ਚ ਘੱਗਰ ਦਾ ਕਹਿਰ: ਅੱਧੀ ਦਰਜਨ ਪਿੰਡਾਂ ਦੇ ਲੋਕ ਆਹਮੋ-ਸਾਹਮਣੇ, ਝੜਪ ‘ਚ 3 ਜ਼ਖ਼ਮੀ

-ਹਜ਼ਾਰਾਂ ਕਿੱਲੇ ਫ਼ਸਲ ਡੁੱਬੀ, ਦਰਜਨਾਂ ਢਾਣੀਆਂ ਸਮੇਤ ਕਈ ਪਿੰਡ ਪਾਣੀ ‘ਚ ਘਿਰੇ
ਸਿਰਸਾ, 18 ਜੁਲਾਈ (ਪੰਜਾਬ ਮੇਲ)- ਘੱਗਰ ਨਾਲੀ ‘ਚ ਵੱਧ ਰਹੇ ਪਾਣੀ ਨਾਲ ਜਿਥੇ ਸਿਰਸਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਦੀ ਹਜ਼ਾਰਾਂ ਕਿੱਲੇ ਫ਼ਸਲ ਪਾਣੀ ‘ਚ ਡੁੱਬ ਗਈ ਹੈ ਉਥੇ ਹੀ ਹੁਣ ਪਾਣੀ ਕਾਰਨ ਪਿੰਡਾਂ ਵਿੱਚ ਤਣਾਅ ਪੈਦਾ ਹੋ ਗਿਆ ਹੈ। ਪਿੰਡਾਂ ਨੂੰ ਪਾਣੀ ਤੋਂ ਬਚਾਉਣ ਲਈ ਪਾਣੀ ਨੂੰ ਖੇਤਾਂ ਵੱਲ ਛੱਡਣ ਨੂੰ ਲੈ ਕੇ ਅੱਧੀ ਦਰਜਨ ਪਿੰਡਾਂ ਦੇ ਲੋਕ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਤਿੰਨ ਵਿਅਕਤੀਆਂ ਦੇ ਸੱਟਾਂ ਲੱਗਣ ਦੀ ਵੀ ਸੂਚਨਾ ਮਿਲੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸਥਿਤੀ ਨੂੰ ਸ਼ਾਂਤੀਪੂਰਨ ਦੱਸਿਆ ਹੈ।

Leave a comment