#AMERICA

ਸਿਟੀ ਆਫ ਸੈਂਟਾ ਕਲਾਰਾ ਦੀ ਮੇਅਰ ਵੱਲੋਂ ਸਾਕਾ ਨਕੋਦਰ ਦੇ 37ਵੇਂ ਸ਼ਹੀਦੀ ਦਿਹਾੜੇ ਮੌਕੇ 4 ਫ਼ਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਨਤਾ

-ਕੌਂਸਲਰ ਰਾਜ ਚਾਹਲ ਨੇ ਸ਼ਹੀਦ ਪ੍ਰੀਵਾਰਾਂ ਨੂੰ ਸਾਕਾ ਨਕੋਦਰ ਮਾਨਤਾ ਦਿਵਸ ਘੋਸ਼ਣਾ ਪੱਤਰ ਸੌਂਪਿਆ
4 ਫਰਵਰੀ 1986 ਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਚਾਰ ਨਿਹੱਥੇ ਮੈਂਬਰਾਂ ਰਵਿੰਦਰ ਸਿੰਘ, ਬਲਧੀਰ ਸਿੰਘ, ਝਿਲਮਣ ਸਿੰਘ ਅਤੇ ਹਰਮਿੰਦਰ ਸਿੰਘ ਨੂੰ ਨਕੋਦਰ, ਪੰਜਾਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਦੇ ਹੋਏ ਦੁਖਦਾਈ ਢੰਗ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ। ਇਹ ਦੁਖਾਂਤ ਸਾਕਾ ਨਕੋਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪੀੜਤ ਪਰਿਵਾਰ 37 ਸਾਲਾਂ ਤੋਂ ਸਵੀਕਾਰਤਾ ਅਤੇ ਸ਼ਮੂਲੀਅਤ ਦੇ ਸਿਧਾਂਤਾਂ ਨੂੰ ਅੱਗੇ ਵਧਾਉਂਦੇ ਹੋਏ ਨਿਆਂ ਦੀ ਮੰਗ ਕਰ ਰਹੇ ਹਨ।
ਇੱਕ ਸ਼ਹਿਰ ਹੋਣ ਦੇ ਨਾਤੇ ਜੋ ਸਾਰਿਆਂ ਲਈ ਜਮਹੂਰੀਅਤ ਅਤੇ ਮਨੁੱਖੀ ਅਧਿਕਾਰਾਂ ਦੀ ਕਦਰ ਕਰਦਾ ਹੈ, ਸੈਂਟਾ ਕਲਾਰਾ ਪੀੜਤਾਂ ਦੇ ਪਰਿਵਾਰਾਂ ਅਤੇ ਸਿੱਖ ਭਾਈਚਾਰੇ ਨਾਲ ਇੱਕਮੁੱਠ ਹੈ। ਸੱਚਾਈ, ਨਿਆਂ, ਜਵਾਬਦੇਹੀ ਅਤੇ ਨਿਬੇੜੇ ਲਈ ਚੱਲ ਰਹੇ ਯਤਨਾਂ ਨੂੰ ਮਾਨਤਾ ਦਿੰਦੇ ਹੋਏ, ਮੇਅਰ ਲੀਜ਼ਾ ਐੱਮ. ਗਿਲਮੋਰ, ਸੈਂਟਾ ਕਲਾਰਾ ਸਿਟੀ ਕੌਂਸਲ, 4 ਫਰਵਰੀ, 2023 ਨੂੰ ਸਾਕਾ ਨਕੋਦਰ ਦਿਵਸ ਵਜੋਂ ਘੋਸ਼ਿਤ ਕਰਦੀ ਹਾਂ।
ਸੈਂਟਾ ਕਲਾਰਾ ਦਾ ਸ਼ਹਿਰ ਆਪਣੀ ਵਿਭਿੰਨ ਆਬਾਦੀ ‘ਤੇ ਮਾਣ ਮਹਿਸੂਸ ਕਰਦਾ ਹੈ ਅਤੇ ਵੱਖ-ਵੱਖ ਕੌਮੀਅਤਾਂ, ਪਿਛੋਕੜਾਂ ਅਤੇ ਸੱਭਿਆਚਾਰਾਂ ਦੇ ਸਾਰੇ ਲੋਕਾਂ ਦਾ ਸਮਰਥਨ ਕਰਦਾ ਹੈ। ਇਸ ਦਿਨ, ਅਸੀਂ ਪੀੜਤਾਂ ਦੀ ਯਾਦ ਦਾ ਸਨਮਾਨ ਕਰਦੇ ਹਾਂ ਅਤੇ ਸਾਰੇ ਲੋਕਾਂ ਵਿਚ ਆਪਸੀ ਸਮਝ ਅਤੇ ਸਤਿਕਾਰ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਨਵਿਆਉਂਦੇ ਹਾਂ।

Leave a comment