#PUNJAB

ਸਿਆਸੀ ਗਲਿਆਰਿਆਂ ‘ਚ 2 ਮੌਜੂਦਾ ਐੱਮ.ਪੀਜ਼ ਦੇ ਭਾਜਪਾ ਦੇ ਨੇੜੇ ਹੋਣ ਦੇ ਚਰਚੇ!

-ਪੰਜਾਬ ‘ਚ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਆਪਣੇ ਬਲਬੂਤੇ ‘ਤੇ ਲੜਨ ਦੇ ਰੌਂਅ ਵਿਚ
ਲੁਧਿਆਣਾ, 13 ਜੂਨ (ਪੰਜਾਬ ਮੇਲ)- ਪੰਜਾਬ ‘ਚੋਂ ਵੱਡੀ ਪਾਰਟੀ ਨਾਲ ਸਬੰਧਤ ਦੋ ਮੈਂਬਰ ਪਾਰਲੀਮੈਂਟ ਅੱਜਕੱਲ੍ਹ ਭਾਜਪਾ ਦੀ ਛਤਰੀ ‘ਤੇ ਮੰਡਰਾ ਰਹੇ ਹਨ, ਜਿਸ ਦੀ ਖ਼ਬਰ ਰਾਜਸੀ ਗਲਿਆਰਿਆਂ ‘ਚ ਉੱਡ ਚੁੱਕੀ ਹੈ। ਇਸ ਉੱਡ ਰਹੀ ਖ਼ਬਰ ‘ਚ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ‘ਚ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਆਪਣੇ ਬਲਬੂਤੇ ‘ਤੇ ਲੜਨ ਦੇ ਰੌਂਅ ਵਿਚ ਹੈ, ਜਿਸ ਦੇ ਚੱਲਦੇ ਕਾਂਗਰਸ ਵਿਚ ਵੱਡਾ ਆਧਾਰ ਰੱਖਣ ਵਾਲੇ ਮੌਜੂਦਾ ਐੱਮ.ਪੀ. ਉਨ੍ਹਾਂ ਦੀ ਪਕੜ ਵਿਚ ਹੁਣੇ ਹੀ ਆ ਗਏ। ਲੋਕ ਸਭਾ ਚੋਣਾਂ ਵਿਚ ਅਜੇ 10 ਮਹੀਨੇ ਪਏ ਹੋਣ ‘ਤੇ ਭਾਜਪਾ ਉਨ੍ਹਾਂ ਦੋ ਐੱਮ.ਪੀ. ਨੂੰ ਆਪਣੀ ਰਾਜਸੀ ਛਤਰੀ ‘ਤੇ ਅਗਸਤ ਜਾਂ ਸਤੰਬਰ ਵਿਚ ਉੱਤਰ ਕੇ ਵੱਡੀ ਸੰਨ੍ਹ ਲਗਾ ਸਕਦੀ ਹੈ ਕਿਉਂਕਿ ਉਦੋਂ ਚੋਣਾਂ ਵਿਚ ਸਿਰਫ਼ 4 ਮਹੀਨੇ ਰਹਿੰਦੇ ਹੋਣਗੇ ਤੇ ਫਿਰ ਉਨ੍ਹਾਂ ‘ਚ ਸ਼ਾਮਲ ਹੋਣ ਵਾਲੇ ਐੱਮ.ਪੀ. ਸੱਜਣਾਂ ਦੇ ਹਲਕੇ ‘ਚ ਜ਼ਿਮਨੀ ਚੋਣ ਦੀ ਸੰਭਾਵਨਾ ਮੁੱਕ ਜਾਵੇਗੀ।
ਇਹ ਐੱਮ.ਪੀ. ਕੌਣ ਹਨ ਤੇ ਹੁਣ ਕਿਹੜੇ ਹਲਕੇ ਵਿਚ ਜੇਤੂ ਹਨ। ਇਸ ਬਾਰੇ ਭਾਵੇਂ ਦੱਬੀ ਜ਼ੁਬਨ ਵਿਚ ਭਾਜਪਾ ਨੇਤਾ ਆਪਣੇ ਨੇੜੇ ਦਿਆਂ ਨੂੰ ਜ਼ਰੂਰ ਦੱਸ ਰਹੇ ਹਨ ਪਰ ਜਨਤਕ ਤੌਰ ‘ਤੇ ਖਾਮੋਸ਼ ਹੀ ਹਨ।

Leave a comment