#AMERICA

ਸਿਆਟਲ ਵਿਚ 13ਵਾਂ ਬੱਚਿਆਂ ਦਾ ਖੇਡ ਕੈਂਪ 8 ਜੁਲਾਈ ਤੋਂ ਸ਼ੁਰੂ ਕਰਨ ਦੀਆਂ ਤਿਆਰੀਆਂ

ਸਿਆਟਲ, 17 ਮਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)-  ਸਿਆਟਲ ਵਿਚ ਹਰੇਕ ਸਾਲ ਦੀ ਤਰ੍ਹਾਂ 8 ਜੁਲਾਈ, ਸ਼ਨਿਚਰਵਾਰ 5 ਵਜੇ ਬੱਚਿਆਂ ਦੀ ਤੰਦਰੁਸਤੀ ਤੇ ਸੱਟ-ਫੇਟ ਦੇ ਬਚਾਉ ਲਈ ਅਰਦਾਸ ਕਰਕੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਸਿਆਟਲ ਦੇ ਨੌਜਵਾਨਾਂ ਦੀ ਅਗਵਾਈ ਹੇਠ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਹਰੇਕ ਸ਼ਨਿਚਰਵਾਰ ਤੇ ਐਤਵਾਰ ਸ਼ਾਮ 5 ਤੋਂ 7 ਵਜੇ ਤੱਕ ਬੱਚਿਆਂ ਨੂੰ ਸਰੀਰਕ ਫਿਟਨੈੱਸ ਦੀ ਟ੍ਰੇਨਿੰਗ ਤੇ ਵੱਖ-ਵੱਖ ਖੇਡਾਂ ਵਿਚ ਕੋਚਿੰਗ ਮੁਹੱਈਆ ਕਰਨ ਲਈ ਉਪਰਾਲਾ ਕੀਤਾ ਜਾਵੇਗਾ। ਬੱਚਿਆਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ, ਸਗੋਂ ਸਪੋਰਟਸ ਕਿੱਟਾਂ ਹਰੇਕ ਸਾਲ ਸਤਵਿੰਦਰ ਸਿੰਘ ਸੰਧੂ ਤੇ ਅਮਰਪਾਲ ਸਿੰਘ ਕਾਹਲੋਂ ਵੱਲੋਂ ਅਤੇ ਮਨਜੀਤ ਸਿੰਘ ਕੀ ਇੰਸ਼ੋਰੈਂਸ ਦੀ ਹਰ ਸਾਲ ਸੇਵਾ ਕੀਤੀ ਜਾਂਦੀ ਹੈ। ਦਾਨੀ ਸੱਜਣਾਂ ਵੱਲੋਂ ਮੁਫਤ ਰਿਫਰੈਸ਼ਮੈਂਟ ਦੀ ਸੇਵਾ ਬੜੀ ਸ਼ਰਧਾ ਤੇ ਉਤਸ਼ਾਹ ਨਿਭਾਈ ਜਾਂਦੀ ਹੈ। ਹਰੇਕ ਸਾਲ 200 ਤੋਂ ਵੱਧ 5 ਸਾਲ ਤੋਂ ਲੈ ਕੇ 20 ਸਾਲ ਤੱਕ ਦੇ ਬੱਚੇ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹਨ ਅਤੇ ਨੌਜਵਾਨ ਵਾਲੀਬਾਲ ਖੇਡ ਦੀ ਬੜੇ ਉਤਸ਼ਾਹ ਨਾਲ ਪ੍ਰੈਕਟਿਸ ਕਰਦੇ ਹਨ। ਇਸ ਸਾਲ ਸਿਆਟਲ ਦੇ ਸਮੂਹ ਨੌਜਵਾਨਾਂ ਦੇ ਉਤਸ਼ਾਹ ਨਾਲ ਸਹਿਯੋਗ ਲੈ ਕੇ ਪ੍ਰੈਕਟਿਸ ਕਰਾਉਣ ਤੇ ਕੋਚਿੰਗ ਦੇਣ ਦਾ ਵਾਅਦਾ ਕੀਤਾ ਗਿਆ ਹੈ। ਬੱਚਿਆਂ ਤੇ ਨੌਜਵਾਨਾਂ ਨੂੰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇਗਾ। ਇਸ ਸਾਲ ਸੋਸ਼ਲ ਵਰਕਰ ਸਵ. ਬਹਾਦਰ ਸਿੰਘ ਜੀ ਨੂੰ ਬੱਚਿਆਂ ਦਾ ਖੇਡ ਕੈਂਪ ਸਮਰਪਿਤ ਕੀਤਾ ਜਾਵੇਗਾ। ਪੰਜਾਬੀ ਭਾਈਚਾਰੇ ਦੇ ਸਮੂਹ ਬੱਚਿਆਂ ਲੜਕੇ ਤੇ ਲੜਕੀਆਂ ਨੂੰ ਲਾਭ ਉਠਾਉਣ ਲਈ ਕੈਂਪ ‘ਚ ਭਾਗ ਲਈ ਸੱਦਾ/ਅਪੀਲ ਕੀਤੀ ਜਾ ਰਹੀ ਹੈ। ਬੱਚਿਆਂ ਨੂੰ ਸਪੋਰਟਸ ਕਿੱਟ ਵਿਚ ਪ੍ਰੈਕਟਿਸ ਲਈ ਪਹੁੰਚਣ ਪਹੁੰਚਣ ਲਈ ਸੱਦਾ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਅਨੁਸ਼ਾਸਨ ਵਿਚ ਰਹਿਣ ਲਈ ਸਿੱਖਿਅਤ ਕੀਤਾ ਜਾਵੇਗਾ। ਦਾਨੀ ਸੱਜਣਾਂ ਵੱਲੋਂ ਖੇਡ ਕੈਂਪ ਲਈ ਫੰਡ ਇਕੱਠਾ ਕਰਨ ਤੇ ਉਸ ਦਾ ਹਿਸਾਬ ਰੱਖਣ ਲਈ ਵਿੱਤ ਕਮੇਟੀ ਨੌਜਵਾਨਾਂ ਦੀ ਬਣਾਈ ਗਈ ਹੈ, ਜਿਸ ਵਿਚ ਸੌਰਬ ਰਿਸ਼ੀ ਕਨਵੀਨਰ, ਤੇ ਕਰਮਜੀਤ ਸਿੰਘ, ਹਰਮਨ ਸਿੰਘ ਦਿਓਲ, ਅਨਮੋਲ ਸਿੰਘ ਚੀਮਾ, ਜੋਧਵੀਰ ਵਿਰਕ, ਸੁਖਜਿੰਦਰ ਸਿੰਘ ਕਾਹਲੋਂ, ਸੋਨੋ, ਮਨਪ੍ਰੀਤ ਸਿੰਘ ਗਿੱਲ ਤੇ ਗੁਰਮਿੰਦਰ ਸਿੰਘ ਗਿੰਦੀ ਨਿੱਝਰ ਮੈਂਬਰ ਹੋਣਗੇ। ਹਰਦਿਆਲ ਸਿੰਘ ਚੀਮਾ ਤੇ ਚਰਨਜੀਤ ਸਿੰਘ ਧਾਲੀਵਾਲ ਸਮੁੱਚੀ ਦੇਖਭਾਲ ਕਰਨਗੇ। ਹਰੇਕ ਸਾਲ ਵਿਲਸਨ ਪਲੇਅ ਫੀਲਡਜ਼ ਵਿਚ ਪੰਜਾਬ ਦੇ ਮੇਲੇ ਵਰਗਾ ਮਾਹੌਲ ਵੇਖਣ ਨੂੰ ਮਿਲਦਾ ਹੈ, ਜਿੱਥੇ ਛੋਟੇ-ਵੱਡੇ ਬੱਚੇ ਖੇਡਦੇ ਵੇਖ ਕੇ ਮੰਨ ਖੁਸ਼ ਹੁੰਦਾ ਹੈ। ਪੰਜਾਬੀ ਭਾਈਚਾਰੇ ਦੇ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਨੂੰ 8 ਜੁਲਾਈ ਸ਼ਾਮ 5 ਵਜੇ ਪਹੁੰਚਣ ਤੇ ਅਰਦਾਸ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ, ਤਾਂ ਜੋ ਬੱਚਿਆਂ ਦੀ ਹੌਂਸਲਾ ਅਫਜ਼ਾਈ ਹੋ ਸਕੇ।

Leave a comment