#AMERICA

ਸਿਆਟਲ ਵਿਚ ਬੱਚਿਆਂ ਦੇ ਖੇਡ ਕੈਂਪ ਦਾ 27 ਦੀ ਬਜਾਏ 20 ਅਗਸਤ ਨੂੰ ਸਮਾਪਤੀ ਸਮਾਰੋਹ

ਸਿਆਟਲ, 2 ਅਗਸਤ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਜੁਲਾਈ, ਅਗਸਤ ‘ਚ ਚੱਲ ਰਹੇ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ 27 ਅਗਸਤ ਦੀ ਬਜਾਏ 20 ਅਗਸਤ ਨੂੰ ਕਰਨ ਦਾ ਫੈਸਲਾ ਕੀਤਾ ਗਿਆ ਹੈ, ਕਿਉਂਕਿ ਸਾਕਰ, ਵਾਲੀਬਾਲ, ਕੁਸ਼ਤੀਆਂ ਤੇ ਬੱਚਿਆਂ ਦੀਆਂ ਦੌੜਾਂ ਦੇ ਟੂਰਨਾਮੈਂਟ 26-27 ਅਗਸਤ ਨੂੰ ਸੀ ਟੈਕ ਦੇ ਹਾਈ ਸਕੂਲ ਦੇ ਖੁੱਲ੍ਹੇ ਮੈਦਾਨ ਵਿਚ ਹੋ ਰਹੇ ਹਨ, ਜਿਸ ਕਰਕੇ ਬੱਚਿਆਂ ਦਾ ਖੇਡ ਕੈਂਪ 20 ਅਗਸਤ ਨੂੰ ਸਮਾਪਤੀ ਸਮਾਰੋਹ ਸ਼ਾਮ 5 ਤੋਂ 7.30 ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਦੇ ਸਮੇਂ ਮਿਸ ਅਮਰੀਕਾ ਸ਼੍ਰੀ ਸੈਣੀ

19 ਅਗਸਤ ਸ਼ਾਮ 5 ਤੋਂ 7 ਵਜੇ ਤੱਕ ਵਿਲਸਨ ਪਲੇਅ ਫੀਲਡਜ਼ ਕੈਂਟ ਵਿਚ ਸਾਕਰ ਤੇ ਵਾਲੀਬਾਲ ਅਤੇ ਬੱਚਿਆਂ ਦੀਆਂ ਦੌੜਾਂ ਹੋਣਗੀਆਂ ਅਤੇ 20 ਅਗਸਤ ਨੂੰ ਸ਼ਾਮ 5 ਤੋਂ 6 ਵਜੇ ਤੱਕ ਫਾਈਨਲ ਮੁਕਾਬਲੇ ਹੋਣਗੇ ਅਤੇ 6 ਤੋਂ 7.30 ਵਜੇ ਤੱਕ ਸਮਾਪਤੀ ਸਮਾਰੋਹ ਤੇ ਜੇਤੂਆਂ ਨੂੰ ਇਨਾਮ ਅਤੇ ਦਾਨੀਆਂ, ਕੋਚਾਂ, ਵਾਲੰਟੀਅਰਾਂ ਤੇ ਸਮਾਜ ਸੰਸਥਾਵਾਂ ਦੇ ਮੁਖੀਆਂ ਦਾ ਮਾਣ-ਸਨਮਾਨ ਤੇ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।
ਉਪਰੰਤ ਸੇਮ ਵਿਰਕ ਤੇ ਗੁਰਪ੍ਰੀਤ ਸਿੰਘ ਗੋਗਾ ਵਿਰਕ ਵੱਲੋਂ ਮਹਾਰਾਜਾ ਪੈਲੇਸ ਤੋਂ ਤਿਆਰ ਕਰਕੇ ਰਾਤਰੀ ਭੋਜਨ ਦੀ ਸੇਵਾ ਕੀਤੀ ਜਾ ਰਹੀ ਹੈ। ਜਿਸ ਦਾ ਬੱਚੇ ਤੇ ਉਨ੍ਹਾਂ ਦੇ ਮਾਪੇ, ਦਾਨੀਆਂ, ਸਮਰਥਕਾਂ ਤੇ ਮਹਿਮਾਨਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ। ਪੰਜਾਬੀ ਭਾਈਚਾਰਾ ਦੇ ਸਹਿਯੋਗ ਨਾਲ ਪਿਛਲੇ 12 ਸਾਲ ਤੋਂ ਬੱਚਿਆਂ ਦਾ ਖੇਡ ਕੈਂਪ ਲਗਾਇਆ ਜਾ ਰਿਹਾ ਹੈ, ਜਿੱਥੇ ਬੱਚਿਆਂ ਨੂੰ ਸਰੀਰਕ ਫਿਟਨੈੱਸ ਤੇ ਵੱਖ-ਵੱਖ ਖੇਡਾਂ ‘ਚ ਕੋਚਿੰਗ ਮੁਹੱਈਆ ਕੀਤੀ ਜਾਂਦੀ ਹੈ ਅਤੇ ਪੰਜਾਬੀ ਵਿਰਸੇ ਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

 

Leave a comment