ਸਿਆਟਲ, 20 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਬਾਬਾ ਬੁੱਢਾ ਜੀ ਸੰਸਥਾ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ ਦਿਵਸ 6, 7, 9 ਅਕਤੂਬਰ ਨੂੰ ਬੜ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜਿਥੇ ਤਿੰਨੇ ਦਿਨ ਸੰਸਥਾ ਵੱਲੋਂ ਲੰਗਰ ਬੜੀ ਸ਼ਰਧਾ ਨਾਲ ਤਿਆਰ ਕੀਤੇ ਜਾਣਗੇ। ਬਾਬਾ ਬੁੱਢਾ ਜੀ ਸੰਸਥਾ ਅਮਰੀਕਾ ਦੇ ਪ੍ਰਧਾਨ ਸਤਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ 6 ਅਕਤੂਬਰ ਨੂੰ ਸਵੇਰੇ 10 ਵਜੇ ਪਾਠ ਆਰੰਭ ਹੋਣਗੇ ਤੇ 8 ਅਕਤੂਬਰ, ਦਿਨ ਐਤਵਾਰ ਨੂੰ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਕਥਾ ਕੀਰਤਨ ਤੇ ਧਾਰਮਿਕ ਵਿਚਾਰਾਂ ਵਿਚ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਜਾਵੇਗਾ। ਇਸ ਸਾਲ ਸੁਰਿੰਦਰ ਸਿੰਘ ਤੂੰਗ ਨੂੰ ਸਮਾਗਮਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਬਾਕੀ ਮੈਂਬਰ ਹਾਜ਼ਰ ਰਹਿਣਗੇ।