ਸਿਆਟਲ, 5 ਜੁਲਾਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਵਿਚ ਅਮਰੀਕਨ ਲੋਕਾਂ ਗੋਰੇ, ਕਾਲੇ ਅਤੇ ਵੱਖਰੇ-ਵੱਖਰੇ ਧਰਮਾਂ ਤੇ ਜਾਤਾਂ ਦੇ ਲੋਕਾਂ ਨੇ ਆਪਣੇ-ਆਪਣੇ ਢੰਗ ਨਾਲ ਆਜ਼ਾਦੀ ਦਿਵਸ ਮਨਾਇਆ। ਸਾਰੇ ਧਰਮਾਂ, ਰੰਗਾਂ ਤੇ ਜਾਤਾਂ ਦੇ ਲੋਕਾਂ ਨੇ ਮਿਲ ਕੇ ਆਜ਼ਾਦੀ ਦਿਵਸ ‘ਤੇ ਚਾਰ ਜੁਲਾਈ ਨੂੰ ਸਾਂਝੇ ਤੌਰ ‘ਤੇ ਪਰੇਡ ਕੱਢੀ ਗਈ, ਜਿਸ ਭਾਰਤੀ ਮੂਲ ਦੇ ਪੰਜਾਬੀਆਂ ਨੇ ਸ਼ਿਰਕਤ ਕਰਕੇ ਆਪਣੀ ਪਹਿਚਾਣ ਦਿਖਾਈ। ਗੁਰਦੁਆਰਾ ਸਿੱਖ ਆਫ ਸਿਆਟਲ ਬੋਥਲ ਤੇ ਸਮਾਜ ਸੇਵੀ ਸੰਸਥਾ ਸੋਚ ਦੀ ਅਗਵਾਈ ਵਿਚ ਸ਼ਿਰਕਤ ਕਰਕੇ ਪੰਜਾਬੀ ਹੋਣ ‘ਤੇ ਮਾਣ ਪ੍ਰਗਟ ਕੀਤਾ। ਵੱਖ-ਵੱਖ ਗੁਰੂ ਘਰਾਂ ਵਿਚ ਸੰਗਤ ਨੇ ਪਹੁੰਚ ਕੇ ਪਰਿਵਾਰ ਤੇ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕੀਤੀਆਂ। ਵੱਖ-ਵੱਖ ਗਰੁੱਪਾਂ ‘ਚ ਇਕੱਠੇ ਹੋ ਕੇ ਆਤਿਸ਼ਬਾਜ਼ੀ ਚਲਾਈ ਤੇ ਰਾਤਰੀ ਭੋਜਨ ਕੀਤਾ। ਸ਼ਾਮ ਨੂੰ ਅਮਰੀਕਨ ਲੋਕਾਂ ਨੇ ਸਿਟੀ ਸਿਆਟਲ ਵਿਚ ਸਾਂਝੇ ਤੌਰ ‘ਤੇ ਆਤਿਸ਼ਬਾਜ਼ੀ ਚਲਾਈ ਅਤੇ ਖੂਬ ਆਨੰਦ ਮਾਣਿਆ। ਅਮਰੀਕਨ ਲੋਕਾਂ ਨੇ ਇਕ ਦੂਸਰੇ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਸ਼ੁੱਭ ਕਾਮਨਾਵਾਂ ਕੀਤੀਆਂ।