#AMERICA

ਸਿਆਟਲ ਦੇ ਮੁੱਖ ਗੁਰਦੁਆਰੇ ਸਿੰਘ ਸਭਾ ਰੈਨਟਨ ਦੀ 11 ਮੈਂਬਰੀ ਪ੍ਰਬੰਧਕ ਕਮੇਟੀ ਦਾ ਐਲਾਨ

-ਕਸ਼ਮੀਰ ਸਿੰਘ ਹੋਠੀ ਪ੍ਰਧਾਨ ਤੇ ਲਖਬੀਰ ਸਿੰਘ ਸੈਕਟਰੀ ਨਿਯੁਕਤੀ
ਸਿਆਟਲ, 10 ਮਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਮੁੱਖ ਗੁਰਦੁਆਰੇ ਸਿੰਘ ਸਭਾ ਰੈਨਟਨ ਦੀ 11 ਮੈਂਬਰੀ ਪ੍ਰਬੰਧਕ ਕਮੇਟੀ ਦਾ ਸੰਗਤ ਦੀ ਪ੍ਰਵਾਨਗੀ ਤੇ ਜੈਕਾਰਿਆਂ ਦੀ ਆਵਾਜ਼ ਹੇਠ ਐਲਾਨ ਕੀਤਾ ਗਿਆ, ਜਿਸ ਵਿਚ ਕਸ਼ਮੀਰ ਸਿੰਘ ਹੋਠੀ ਨੂੰ ਪ੍ਰਧਾਨ, ਕੈਪਟਨ ਬਲਦੇਵ ਸਿੰਘ ਉਪ ਪ੍ਰਧਾਨ, ਲਖਬੀਰ ਸਿੰਘ ਸੈਕਟਰੀ, ਪਰਮਜੀਤ ਸਿੰਘ ਸਹਾਇਕ ਸੈਕਟਰੀ, ਗਗਨਦੀਪ ਸਿੰਘ ਖਜ਼ਾਨਚੀ ਤੇ ਅਮਰੀਕ ਸਿੰਘ ਖਾਂਬਰਾ ਨੂੰ ਸਹਾਇਕ ਖਜ਼ਾਨਚੀ ਨਿਯੁਕਤ ਕੀਤਾ ਗਿਆ ਹੈ।

ਪੰਜ ਮੈਂਬਰੀ ਚੋਣ ਕਮੇਟੀ ਦਾ ਪੈਨਲ ਨਵੀਂ 2 ਸਾਲ ਲਈ ਮੈਂਬਰੀ ਪ੍ਰਬੰਧਕ ਕਮੇਟੀ ਦਾ ਐਲਾਨ ਕਰਦੇ ਸਮੇਂ।

ਕਾਰਜਕਾਰੀ ਕਮੇਟੀ ਵਿਚ ਪੰਜ ਮੈਂਬਰ ਹਰਿੰਦਰਪਾਲ ਸਿੰਘ ਬੈਂਸ, ਬੀਬੀ ਸ਼ਿੰਦਰ ਕੌਰ, ਅਮਰ ਸਿੰਘ, ਸੁਖਦੇਵ ਸਿੰਘ ਨਾਗਰਾ ਤੇ ਮਲੂਕ ਸਿੰਘ ਲਏ ਗਏ ਹਨ, ਜਿਨ੍ਹਾਂ ਨੂੰ ਰਿਕਾਰਡਿੰਗ ਸੈਕਟਰੀ ਦੀ ਡਿਊਟੀ ਸੌਂਪੀ ਗਈ ਹੈ। ਪੰਜ ਮੈਂਬਰੀ ਚੋਣ ਕਮੇਟੀ ਡਾਕਟਰ ਸਰਬਜੀਤ ਸਿੰਘ ਵਿਰਕ, ਹਰਸ਼ਰਨ ਸਿੰਘ ਰੰਧਾਵਾ ਸਾਬਕਾ ਮੈਨੇਜਰ, ਜਗਜੀਤ ਸਿੰਘ, ਭਾਈ ਅਮਰੀਕ ਸਿੰਘ, ਬੀਬੀ ਸੁਰਿੰਦਰ ਕੌਰ ਜਿਨ੍ਹਾਂ ਨੇ ਸਰਬਸੰਮਤੀ ਨਾਲ 11 ਮੈਂਬਰੀ ਪ੍ਰਬੰਧਕ ਕਮੇਟੀ ਦੀ ਚੋਣ ਦਾ ਐਲਾਨ ਕੀਤਾ ਅਤੇ ਸੰਗਤ ਨੇ ਪ੍ਰਵਾਨਗੀ ਦਿੱਤੀ। ਪੰਜਾਬ ਸਪੋਰਟਸ ਕਲੱਬ ਸਿਆਟਲ ਦੇ ਸਾਬਕਾ ਪ੍ਰਧਾਨ ਦਇਆਬੀਰ ਸਿੰਘ ਪਿੰਟੂ ਬਾਠ ਤੇ ਬਲਜੀਤ ਸਿੰਘ ਸੋਹਲ ਨੇ ਪੁਰਾਣੀ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੂੰ ਸੰਗਤ ਦੀ ਹਾਜ਼ਰੀ ਵਿਚ ਸਿਰੋਪਾਉ ਦੇ ਕੇ ਨਿਵਾਜਿਆ ਗਿਆ ਅਤੇ ਕਾਰਗੁਜ਼ਾਰੀ ‘ਤੇ ਤਸੱਲੀ ਪ੍ਰਗਟ ਕੀਤੀ। ਸੰਗਤ ਨੇ ਆਸ ਪ੍ਰਗਟ ਕੀਤੀ ਕਿ 11 ਮੈਂਬਰੀ ਪ੍ਰਬੰਧਕ ਕਮੇਟੀ ਗੁਰਦੁਆਰੇ ਦੇ ਲੋੜੀਂਦੇ ਕਾਰਜ ਪਹਿਲ ਦੇ ਆਧਾਰ ‘ਤੇ ਕਰੇਗੀ ਅਤੇ ਅਨੁਸ਼ਾਸਨ ਕਾਇਮ ਰੱਖੇਗੀ।

Leave a comment