ਸਿਆਟਲ, 3 ਮਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਗੁਰਦੁਆਰਾ ਸਿੰਘ ਸਭਾ ਰੈਨਟਨ ਦੀ ਪ੍ਰਬੰਧਕ ਕਮੇਟੀ ਚੁਣਨ ਵਾਸਤੇ 3 ਮੈਂਬਰੀ ਕਮੇਟੀ ਨੇ ਨਿੱਤਨੇਮ ਦੇ ਪਾਠ ਦੀਆਂ 7 ਬਾਣੀਆਂ ਦਾ ਪਾਠ ਜ਼ੁਬਾਨੀ ਸੁਣ ਕੇ 8 ‘ਚੋਂ 5 ਮੈਂਬਰੀ ਪੈਨਲ ਚੁਣਿਆ ਗਿਆ, ਜਿਨ੍ਹਾਂ ਨੇ ਇੰਟਰਵਿਊ ਕਰਕੇ ਪ੍ਰਬੰਧਕ ਕਮੇਟੀ ਦੀ ਚੋਣ ਕਰਕੇ ਬੰਦ ਲਿਫਾਫਾ ਦਫਤਰ ‘ਚ ਦੇ ਦਿੱਤਾ ਗਿਆ ਹੈ, ਜਿਸ ਨੂੰ ਸੰਗਤ ਦੀ ਮੌਜੂਦਗੀ ਵਿਚ ਅਗਲੇ ਐਤਵਾਰ ਨੂੰ ਖੋਲ੍ਹਿਆ ਜਾਵੇਗਾ ਅਤੇ ਸੰਗਤ ਦੀ ਮਨਜ਼ੂਰੀ ਨਾਲ ਐਲਾਨ ਕੀਤਾ ਜਾਵੇਗਾ। ਸਿਆਟਲ ਦੀ ਸੰਗਤ ਅਗਲੇ ਐਤਵਾਰ ਤੱਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ।
