#AMERICA

ਸਿਆਟਲ ਦੇ ਕੈਂਟ ਸ਼ਹਿਰ ‘ਚ ਟਾਕੋਟਵਿਸ਼ ਤੇ ਟਾਕੋ ਨਾਨ ਰੈਸਟੋਰੈਂਟ ਦਾ ਮੇਅਰ ਨੇ ਉਦਘਾਟਨ ਕੀਤਾ

ਸਿਆਟਲ, 4 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)-ਪੰਜਾਬੀ ਭਾਈਚਾਰੇ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਕੈਂਟ ਵਿਚ ਸ਼ਿਕਾਗੋ ਪੀਜ਼ਾ ਦੇ ਨਾਲ ਲੱਗਦੀ ਦੁਕਾਨ ਵਿਚ ਟਾਕੋ ਟਵਿਸਟ ਤੇ ਟਾਕੋ ਨਾਨ ਰੈਸਟੋਰੈਂਟ ਦਾ ਕੈਂਟ ਦੀ ਮੇਅਰ ਨੇ ਸ਼ਾਟ ਓਪਨਿੰਗ ਤੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਉਦਘਾਟਨ ਕੀਤਾ।
ਇਸ ਮੌਕੇ ਕੈਂਟ ਕੌਂਸਲ ਮੈਂਬਰ ਸਤਵਿੰਦਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਤੇ ਹੀਰਾ ਸਿੰਘ ਭੁੱਲਰ ਹਾਜ਼ਰ ਹੋਏ। ਇਸ ਤੋਂ ਇਲਾਵਾ ਦੂਰ-ਦੂਰ ਤੋਂ ਦੋਸਤ-ਮਿੱਤਰ ਨੇ ਕੈਂਟ ਦੇ ਪੰਜਾਬੀ ਭਾਈਚਾਰੇ ਦੇ ਪਤਵੰਤੇ ਲੋਕ ਪਹੁੰਚੇ। ਸਰੀ ਤੋਂ ਟੀ.ਵੀ. ਹੋਸਟ ਬਲਜਿੰਦਰ ਕੌਰ, ਰਣਜੀਤ ਸਿੰਘ ਰਿਸ਼ਤੇਦਾਰ, ਪਰਿਵਾਰ ਸਮੇਤ ਪਹੁੰਚੇ। ਕੈਂਟ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਗੁਰਦੀਪ ਸਿੰਘ ਸਿੱਧੂ, ਸਰਬਜੀਤ ਸਿੰਘ ਝੱਲੀ, ਜਗਰੂਪ ਸਿੰਘ, ਸੰਤੋਖ ਸਿੰਘ ਅਟਵਾਲ, ਹਰਦਿਆਲ ਸਿੰਘ ਚੀਮਾ, ਬਲਿਹਾਰ ਸਿੰਘ ਲੇਹਲ, ਲਾਲੀ ਸੰਧੂ ਤੇ ਰੇਡੀਓ ਪੰਜਾਬ ਦੀ ਟੀਮ ਨੂੰ ਸੁਖਪ੍ਰੀਤ ਸਿੰਘ ਮੱਲ੍ਹੀ ਨੇ ਪਹੁੰਚ ਕੇ ਸਮਾਰੋਹ ਦੀ ਸ਼ੋਭਾ ਵਧਾਈ। ਮਾਲਕ ਸੁਰਜੀਤ ਸਿੰਘ ਸਮਰਾ ਨੇ ਸਾਰੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ।

Leave a comment