#AMERICA

ਸਿਆਟਲ ‘ਚ ਸਮਾਜਸੇਵੀ ਭਾਗ ਸਿੰਘ ਖੇਲਾ ਤੇ ਉਨ੍ਹਾਂ ਦੀ ਪਤਨੀ ਨਛਤਰ ਕੌਰ ਖੇਲਾ ਦੀ ਛੇਵੀਂ ਬਰਸੀ ਮਾਈ

ਸਿਆਟਲ, 11 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਗੁਰਦੁਆਰਾ ਸੱਚਾ ਮਾਰਗ ਸਿਆਟਲ ਵਿਚ ਉੱਘੇ ਸਮਾਜਸੇਵੀ ਭਾਗ ਸਿੰਘ ਖੇਲਾ ਤੇ ਉਨ੍ਹਾਂ ਦੀ ਧਰਮ ਪਤਨੀ ਨਛਤਰ ਕੌਰ ਖੇਲਾ ਦੀ ਛੇਵੀਂ ਬਰਸੀ ਮਨਾਈ ਗਈ, ਜਿਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਭਾਈ ਕੁਲਵਿੰਦਰ ਸਿੰਘ ਦੇ ਜੱਥੇ ਭਾਈ ਮੋਹਣ ਸਿੰਘ ਤੇ ਭਾਈ ਮਨਿੰਦਰ ਸਿੰਘ ਨੇ ਰਸਭਿੰਨਾ ਕੀਰਤਨ ਕਰਕੇ ਗੁਰੂ ਦੀ ਉਪਮਾ ਕੀਤੀ। ਸਮਾਜ ਸੇਵੀ ਭਾਗ ਸਿੰਘ ਖੇਲਾ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਗੁਰਦੁਆਰਾ ਦਾ ਬਾਨੀ ਕਿਹਾ ਜਾਂਦਾ ਹੈ।

ਸਮਾਜਸੇਵੀ ਭਾਗ ਸਿੰਘ ਖੇਲਾ ਤੇ ਉਨ੍ਹਾਂ ਦੀ ਧਰਮ ਪਤਨੀ ਨਛਤਰ ਕੌਰ ਖੇਲਾ ਦੀ ਯਾਦਗਾਰੀ ਤਸਵੀਰ।

ਸਭ ਤੋਂ ਪਹਿਲੇ 1965-66 ਵਿਚ ਬੋਇੰਗ ਕੰਪਨੀ ਵਿਚ ਬਤੌਰ ਇੰਜੀਨੀਅਰ ਨੌਕਰੀ ਦੌਰਾਨ ਬਿਊਰੀਅਨ ਗੁਰਦੁਆਰਾ ਦੇ ਪ੍ਰਧਾਨ ਬਣਾਏ ਗਏ ਅਤੇ ਗੁਰਦੁਆਰੇ ਦੀ ਸੇਵਾ ਸੰਭਾਲ ਇਮਾਨਦਾਰੀ ਨਾਲ ਨਿਭਾਈ। ਉਸ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ ਰੈਨਟਨ ਸਿੱਖਾਂ ਦੀ ਵੱਧ ਰਹੀ ਸੰਗਤ ਵੇਖ ਕੇ ਉਸਾਰਿਆ ਗਿਆ ਅਤੇ ਪ੍ਰਧਾਨ ਦੇ ਤੌਰ ‘ਤੇ ਸੇਵਾ ਸੰਭਾਲ ਕੀਤੀ ਅਤੇ ਬਾਅਦ ਵਿਚ ਹਰਜਿੰਦਰ ਸਿੰਘ ਸੰਧੂ ਪ੍ਰਧਾਨ ਥਾਪੇ ਗਏ। 1997 ਵਿਚ ਗੁਰਦੁਆਰਾ ਸੱਚਾ ਮਾਰਗ ਬਣਾਇਆ ਤੇ ਬੜੀ ਸ਼ਰਧਾ ਨਾਲ ਸੇਵਾ ਕੀਤੀ। ਅੱਜਕੱਲ੍ਹ ਹਰਸ਼ਿੰਦਰ ਸਿੰਘ ਸੰਧੂ ਸਮੁੱਚੀ ਦੇਖਭਾਲ ਕਰ ਰਹੇ ਹਨ। ਉਨ੍ਹਾਂ ਨਾਲ ਰਾਜਬੀਰ, ਸੰਧੂ ਤੇ ਸੇਮ ਵਿਰਕ ਮਾਲੀ ਤੌਰ ‘ਤੇ ਸਹਿਯੋਗ ਦੇ ਰਹੇ ਹਨ।

Leave a comment