ਸਿਆਟਲ, 18 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਬਟਾਲਾ ਨੇੜੇ ਪਿੰਡ ਮਨੋਹਰਪੁਰ ਦੇ ਜੰਮਪਲ ਸਮਾਜਸੇਵੀ ਗੁਰਮੇਜ ਸਿੰਘ ਸਿੱਧੂ ਨੂੰ ਸਿਆਟਲ ਵਿਚ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਦੇ ਹੋਹੇ ਗੁਰਦੀਪ ਸਿੰਘ ਸਿੱਧੂ ਦੇ ਛੋਟੇ ਭਰਾ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਾਡੇ ਪਿੰਡ ਮਨੋਹਰਪੁਰ ਵਿਚ ਪਿਛਲੇ 40 ਸਾਲ ਤੋਂ ਸਰੰਪਚੀ ਦਾਦਾ ਗੁਰਦਿੱਤ ਸਿੰਘ ਤੋਂ ਹੁਣ ਤੱਕ ਨੰਬਰਦਾਰੀ ਤੇ ਸਰਪੰਚਜੀ ਚਲੀ ਆ ਰਹੀ ਹੈ, ਜਿੱਥੇ ਹਮੇਸ਼ਾ ਹੀ ਗੁਰਮੇਜ ਸਿੰਘ ਸਿੱਧੂ ਲੋੜਵੰਦਾਂ ਦੀ ਮਦਦ ਕਰਦੇ ਆ ਰਹੇ ਹਨ ਅਤੇ ਹਮੇਸ਼ਾ ਸੱਚ ਦੀ ਗੱਲ ਕੀਤੀ ਹੈ। ਅੱਜਕੱਲ੍ਹ ਆਪਣੇ ਬੇਟੇ ਆਹਨ ਸਿੱਧੂ ਤੇ ਨੂੰਹ ਰਮਨਦੀਪ ਕੌਰ ਸਿੱਧੂ ਪਾਸ ਮਿਲਣ ਆਏ ਹਨ। ਉਨ੍ਹਾਂ ਦੀ ਲੜਕੀ ਮਨਿੰਦਰ ਕੌਰ ਟੀਚਰ ਤੇ ਜਵਾਈ ਨਵੀਨ ਰਾਏ ਕੈਂਂਟ ਹੀ ਰਹਿ ਰਹੇ ਹਨ। ਗੁਰਮੇਜ ਸਿੰਘ ਸਿੱਧੁ ਨੇ ਦੱਸਿਆ ਕਿ ਸਿਆਟਲ ਵਿਚ ਪ੍ਰਵਾਸੀ ਪੰਜਾਬੀਆਂ ਨੇ ਸਖਤ ਮਿਹਨਤ ਕਰਕੇ ਨਾਮਣਾ ਖੱਟਿਆ ਹੈ।