#AMERICA

ਸਿਆਟਲ ’ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਕਾਮਯਾਬੀ ਨਾਲ ਸੰਪੰਨ

ਜੇਤੂਆਂ, ਕੋਚਾਂ, ਵਾਲੰਟੀਅਰਾਂ, ਦਾਨੀਆਂ, ਸਮਾਜਸੇਵੀਆਂ ਤੇ ਮੁੱਖ ਮਹਿਮਾਨ ਮਹਿੰਦਰ ਸਿੰਘ ਗਿੱਲ ਓਲੰਪੀਅਨ ਸਨਮਾਨਿਤ
ਸਿਆਟਲ, 23 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਸਾਂਝੇ ਤੌਰ ’ਤੇ ਚੱਲ ਰਹੇ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ’ਤੇ ਜੇਤੂਆਂ, ਕੋਚਾਂ, ਵਾਲੰਟੀਅਰਾਂ ਸੇਵਾਦਾਰਾਂ, ਦਾਨੀਆਂ, ਸਮਾਜਸੇਵੀ ਸੰਸਥਾਵਾਂ ਦੇ ਵਾਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਕੈਲੀਫੋਰਨੀਆ ਤੋਂ ਬਤੌਰ ਮੁੱਖ ਮਹਿਮਾਨ ਮਹਿੰਦਰ ਸਿੰਘ ਗਿੱਲ ਓਲੰਪੀਅਨ ਅਤੇ ਬੈਲਗਹਿੰਮ ਤੋਂ ਸਤਪਾਲ ਸਿੰਘ ਸਿੱਧੂ ਵਟਸਕਾਮ ਕਾਊਂਟੀ ਤੋਂ ਐਗਜ਼ੈਕਟਿਵ ਬਤੌਰ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪਹੁੰਚੇ, ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਜੇਤੂ ਖਿਡਾਰੀਆਂ ਨੂੰ ਉਨ੍ਹਾਂ ਵੱਲੋਂ ਇਨਾਮ ਵੰਡੇ। ਇਸ ਮੌਕੇ ਪੰਜਾਬੀ ਭਾਈਚਾਰੇ ਦੀਆਂ ਮਾਣ-ਮੱਤੀਆਂ ਸ਼ਖਸੀਅਤਾਂ ਨੇ ਭਾਰੀ ਗਿਣਤੀ ’ਚ ਪਹੁੰਚ ਕੇ ਸਮਾਰੋਹ ਦੀ ਸ਼ੋਭਾ ਵਧਾਈ ਅਤੇ ਬੱਚਿਆਂ ਤੇ ਪ੍ਰਬੰਧਕਾਂ ਨੂੰ ਉਤਸ਼ਾਹਿਤ ਕੀਤਾ ਅਤੇ ਸ਼ਲਾਘਾ ਕੀਤੀ। ਮੁੱਖ ਮਹਿਮਾਨ ਮਹਿੰਦਰ ਸਿੰਘ ਗਿੱਲ ਓਲੰਪੀਅਨ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ।

ਬੱਚਿਆਂ ਦੇ ਖੇਡ ਕੈਂਪ ਦੇ ਦਾਨੀਆਂ ਨੂੰ ਸਨਮਾਨਿਤ ਕਰਦੇ ਸਮੇਂ।

ਅਖੀਰ ਵਿਚ ਸੋਚ ਸਮਾਜ ਸੇਵੀ ਸੰਸਥਾ ਦੇ ਵਾਲੰਟੀਅਰਾਂ ਵੱਲੋਂ ਰਾਤਰੀ ਭੋਜਨ ਵਿਚ ਪੀਜ਼ਾ ਦੀ ਸੇਵਾ ਕੀਤੀ। ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਤੇ ਮਹਿਮਾਨਾਂ ਨੇ ਖੂਬ ਆਨੰਦ ਮਾਣਿਆ। ਅਖੀਰ ਵਿਚ ਗੁਰਦੀਪ ਸਿੰਘ ਸਿੱਧੂ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਬੱਚਿਆਂ ਦਾ ਖੇਡ ਕੈਂਪ ਸਫਲ ਰਿਹਾ ਅਤੇ ਸਭ ਨੇ ਆਨੰਦ ਮਾਣਿਆ।

ਖੇਡ ਕੈਂਪ ਦੇ ਬੱਚੇ ਤੇ ਮਹਿਮਾਨ ਸਮਾਪਤੀ ਸਮਾਰੋਹ ਦਾ ਆਨੰਦ ਮਾਣਦੇ ਸਮੇਂ।

Leave a comment