#AMERICA

ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ ਜੇਤੂਆਂ, ਦਾਨੀਆਂ, ਕੋਚਿਜ਼ ਤੇ ਵਾਲੰਟੀਅਰਾਂ ਨਾਲ ਵੱਖ-ਵੱਖ ਸੰਸਥਾਵਾਂ ਦਾ ਹੋਵੇਗਾ ਸਨਮਾਨ

ਸੈਕਰਾਮੈਂਟੋ, 26 ਜੁਲਾਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 13ਵੇਂ ਬੱਚਿਆਂ ਦੇ ਖੇਡ ਕੈਂਪ ਦੀ 2 ਮਹੀਨੇ ਜੁਲਾਈ ਤੇ ਅਗਸਤ ਮਹੀਨੇ ਚੱਲ ਰਹੇ ਖੇਡ ਕੈਂਪ ਦੇ ਬੱਚਿਆਂ ਅਤੇ 27 ਅਗਸਤ ਨੂੰ 5 ਤੋਂ 7 ਵਜੇ ਤੱਕ ਜੇਤੂਆਂ, ਦਾਨੀਆਂ, ਕੋਚਿਜ਼, ਵਾਲੰਟੀਅਰਾਂ, ਵੱਖ-ਵੱਖ ਸੰਸਥਾਵਾਂ ਤੇ ਕਲੱਬਾਂ, ਗੁਰਦੁਆਰਿਆਂ ਦੇ ਮੁਖੀਆਂ ਦਾ ਸਮਾਪਤੀ ਮੌਕੇ ਮਾਣ-ਸਨਮਾਨ ਕੀਤਾ ਜਾਵੇਗਾ।
ਬੱਚਿਆਂ ਦਾ ਖੇਡ ਕੈਂਪ ਪਿਛਲੇ 12 ਸਾਲਾਂ ਤੋਂ ਚੱਲ ਰਿਹਾ ਹੈ, ਜਿਸ ਵਿਚ 200 ਤੋਂ ਵੱਧ ਬੱਚੇ ਸਰੀਰਕ ਫਿੱਟਨੈੱਸ ਲਈ ਵੱਖ-ਵੱਖ ਖੇਡਾਂ ‘ਚ ਕੋਚਿੰਗ ਲੈ ਰਹੇ ਹਨ, ਜਿਨ੍ਹਾਂ ਨੂੰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਹੈ, ਜਿਸ ਵਿਚ ਕੋਚਿਜ਼ ਤੇ ਵਾਲੰਟੀਅਰ ਨੇ ਬੜੀ ਲਗਨ ਤੇ ਉਤਸ਼ਾਹ ਨਾਲ ਕੰਮ ਕੀਤਾ ਤੇ ਦਾਨੀਆਂ ਵੱਲੋਂ ਵੀ ਮਦਦ ਕੀਤੀ ਗਈ ਤੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ। 26 ਅਗਸਤ ਨੂੰ 5 ਤੋਂ 7 ਵਜੇ ਤੱਕ ਸਾਕਰ, ਵਾਲੀਬਾਲ ਤੇ ਐਥਲੈਟਿਕਸ ਦੇ ਮੁਕਾਬਲੇ ਹੋਣਗੇ ਅਤੇ 27 ਅਗਸਤ ਸ਼ਾਮ 5 ਤੋਂ 6 ਵਜੇ ਤੱਕ ਫਾਈਨਲ ਮੁਕਾਬਲਾ ਹੋਵੇਗਾ ਅਤੇ ਸਮਾਪਤੀ ਸਮਾਰੋਹ ਮੌਕੇ ਜੇਤੂਆਂ, ਦਾਨੀਆਂ, ਕੋਚਿਜ਼, ਵਲੰਟੀਅਰਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ ਦਾ ਸਨਮਾਨ ਹੋਵੇਗਾ, ਜਿਨ੍ਹਾਂ ਖੇਤਰਾਂ ਵਿਚ ਵੱਡਮੁੱਲਾ ਯੋਗਦਾਨ ਪਾ ਕੇ ਸਿਆਟਲ ਤੇ ਪੰਜਾਬੀ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਹੈ। ਸ਼ਾਮ ਨੂੰ ਰਾਤਰੀ ਭੋਜਨ ਸੇਮ ਵਿਰਕ ਤੇ ਗੁਰਪ੍ਰੀਤ ਵਿਰਕ ਵੱਲੋਂ ਮਹਿਮਾਨਾਂ ਤੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸੇਵਾ ਦੇ ਤੌਰ ‘ਤੇ ਕੀਤਾ ਜਾਵੇਗਾ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।

Leave a comment