#AMERICA

ਸਿਆਟਲ ‘ਚ ਘੱਲੂਘਾਰਾ ਦਿਵਸ ਸਮੇਂ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ

ਸਿਆਟਲ, 7 ਜੂਨ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- 1984 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਵਾਸਤੇ ਘੱਲੂਘਾਰਾ ਨੀਲਾ ਸਾਕਾ ਤਾਰਾ ਦਿਵਸ ਮਨਾਉਂਦੇ ਸਮੇਂ ਸਮੂਹ ਟਰੱਕਾਂ ਵਾਲੇ ਵੀਰਾਂ ਵੱਲੋਂ ਸਿਆਟਲ ਦੇ ਵੱਖ-ਵੱਖ ਗੁਰੂਘਰਾਂ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਧਾਰਮਿਕ ਹਫਤਾਵਾਰੀ ਦੀਵਾਨ ਸਜਾਏ ਗਏ।

ਗੁਰਦੁਆਰਾ ਸਿੰਘ ਸਭਾ ਰੈਨਟਨ ਵਿਚ ਕਥਾ ਰਾਹੀਂ ਘੱਲੂਘਾਰਾ ਦਿਵਸ ਸਮੇਂ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਚਾਨਣਾ ਪਾਉਂਦੇ ਸਮੇਂ।

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੈਂਟ ਵਿਚ ਭਾਈ ਅਮਰੀਕ ਸਿੰਘ ਪੰਜ ਭੈਣੀਆਂ ਨੇ ਰਸਭਿੰਨਾ ਕੀਰਤਨ ਕਰਕੇ ਘੱਲੂਘਾਰਾ ਦਿਵਸ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਭਾਈ ਦਲਜੀਤ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਟਰੱਕਾਂ ਵਾਲੇ ਵੀਰਾਂ ਵੱਲੋਂ ਲੰਗਰਾਂ ਦੀ ਸੇਵਾ ਬੜੀ ਸ਼ਰਧਾ ਨਾਲ ਨਿਭਾਈ।

ਬਾਬਾ ਦਲਜੀਤ ਸਿੰਘ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹੋਏ।

ਗੁਰਦੁਆਰਾ ਸੱਚਾ ਮਾਰਗ ਐਬਰਨ ਤੇ ਗੁਰਦੁਆਰਾ ਸਿੰਘ ਸਭਾ ਰੈਨਟਨ ਵਿਚ ਸ੍ਰੀ ਅਖੰਡ ਪਾਠ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਕਥਾ ਕੀਰਤਨ ਰਾਹੀਂ ਗੁਰੂ ਦਾ ਜਸ ਗਾਇਨ ਕੀਤਾ ਅਤੇ 1984 ਦੇ ਘੱਲੂਘਾਰਾ ਬਾਰੇ ਚਾਨਣਾ ਪਾਇਆ। ਗੁਰਦੁਆਰਾ ਸਿੰਘ ਸਭਾ ਵਿਚ ਕਥਾਵਾਚਕ ਭਾਈ ਦਰਸ਼ਨ ਸਿੰਘ ਨੇ ਘੱਲੂਘਾਰਾ ਬਾਰੇ ਚਾਨਣਾ ਪਾਇਆ। ਟਰੱਕਾਂ ਵਾਲੇ ਵੀਰਾਂ ਪਾਠ ਤੇ ਲੰਗਰਾਂ ਦੀ ਸੇਵਾ ਕੀਤੀ।

Leave a comment