21.5 C
Sacramento
Wednesday, October 4, 2023
spot_img

ਸਾਬਕਾ ਡਾਇਰੈਕਟਰ ਤਰਸੇਮ ਸਿੰਘ ਬੈਂਸ ਦਾ ਅੰਤਿਮ ਸੰਸਕਾਰ 14 ਨੂੰ

ਸੈਕਰਾਮੈਂਟੋ, 12 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-  ਪਿੰਡ ਬੈਂਸਾ ਜਿਲਾ ਨਵਾਂਸ਼ਹਿਰ ਦੇ ਪਿਛੋਕੜ ਨਾਲ ਸਬੰਧਤ ਲੰਬੜਦਾਰ ਤਰਸੇਮ ਸਿੰਘ ਬੈਂਸ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦਾ ਅੰਤਿਮ ਸੰਸਕਾਰ ਮਿਤੀ 06/14/23 ਨੂੰ ਦੁਪਹਿਰ 1:00 ਵਜੇ ਚੈਰੋਕੀ ਫਿਊਨਰਲ ਹੋਮ ਵਿਖੇ 14615 ਐਨ ਬੇਕਮੈਨ ਆਰਡੀ ਲੋਡੀ, CA 95250 ਵਿਖੇ ਹੋਵੇਗਾ ਅਤੇ ਉਸਤੋਂ ਬਾਅਦ ਅੰਤਿਮ ਅਰਦਾਸ ਦੇਸ਼ਮੇਸ਼ ਦਰਬਾਰ ਗੁਰਦੁਆਰਾ ਲੋਡਾਈ ਵਿਖੇ ਹੋਵੇਗੀ। 16 ਅਗਸਤ 1932 ਨੂੰ ਪੰਜਾਬ ਵਿੱਚ ਪਿਤਾ ਹਰੀਚੰਦ ਦੇ ਘਰ ਜਨਮੇ ਲੰਬੜਦਾਰ ਤਰਸੇਮ ਸਿੰਘ ਬੈਂਸ ਨੇ ਆਪਣਾ ਜੀਵਨ ਲੋਕ ਸੇਵਾ ਅਤੇ ਗਰੀਬ ਲੋਕਾਂ ਦੀ ਮਦਦ ਲਈ ਸਮਰਪਿਤ ਕੀਤਾ। ਇਸੇ ਦੌਰਾਨ ਸਿਰਫ 26 ਸਾਲ ਦੀ ਉਮਰ ਵਿੱਚ 30 ਸਾਲਾਂ ਲਈ ਪਿੰਡ ਬੈਂਸਾ ਦਾ ਸਰਪੰਚ ਬਣਿਆ। ਉਹ 1980 ਤੋਂ 1990 ਤੱਕ ਉਹ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਸਾਰੇ ਕਾਰਪੋਰੇਟ ਬੈਂਕਾਂ ਲਈ ਬੈਂਕਿੰਗ ਡਾਇਰੈਕਟਰ ਰਹੇ ਤੇ ਬਾਅਦ ਵਿਚ 1991 ਵਿਚ ਅਮਰੀਕਾ ਆਏ, ਇਥੇ ਉਨਾਂ ਨੇ ਸ਼ਾਂਤੀਪੂਰਨ ਅਤੇ ਇਮਾਨਦਾਰ ਜੀਵਨ ਬਤੀਤ ਕੀਤਾ। ਦੱਸਣਯੋਗ ਹੈ ਕਿ ਉਹ ਆਪਣੇ ਪਿੱਛੇ ਪਤਨੀ ਗੁਰਮੀਤ ਕੌਰ ਬੈਂਸ , ਭਰਾ ਗੁਰਦਿਆਲ ਸਿੰਘ ਬੈਂਸ; ਭੈਣ ਹਰਭਜਨ ਕੌਰ, ਪੁੱਤਰ ਜਸਵਿੰਦਰ ਸਿੰਘ, ਬਹਾਦਰ ਸਿੰਘ, ਅਮਰੀਕ ਸਿੰਘ; ਪੋਤੀ ਪਰਵੀਨ ਕੌਰ, ਪੋਤੇ ਰਣਜੋਤ ਸਿੰਘ; ਜੋਰਾਵਰ ਸਿੰਘ, ਤਰਨਜੀਤ ਸਿੰਘ, ਨੂੰ ਛੱਡ ਗਏ ਹਨ। ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ ਤੁਸੀ ਉਹਨੇ ਦੇ ਪੁੱਤਰ ਜਸਵਿੰਦਰ ਸਿੰਘ ਬੈਂਸ 209-609-9344 ਅਤੇ ਪੁੱਤਰ ਅਮਰੀਕ ਸਿੰਘ ਬੈਂਸ 209-366-4848 ਦੇ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles