#AMERICA

ਸਾਕਰ ‘ਚ ਕੈਨੇਡਾ ਦੀ ਅਕਾਲ ਕਲੱਬ ਤੇ ਵਾਲੀਬਾਲ ‘ਚ ਸਿਆਟਲ ਚੈਂਪੀਅਨ

ਸਿਆਟਲ, 30 ਅਗਸਤ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬ ਸਾਕਰ ਕਲੱਬ ਵੱਲੋਂ 26-27 ਅਗਸਤ ਨੂੰ ਸਾਕਰ ਤੇ ਵਾਲੀਬਾਲ ਟੂਰਨਾਮੈਂਟ ਸੀਟੇਕ ਵਿਚ ਕਰਵਾਇਆ ਗਿਆ, ਜਿਸ ਵਿਚ ਅਕਾਲ ਸਾਕਰ ਕਲੱਬ ਦੀ ਟੀਮ ਚੈਂਪੀਅਨਸ਼ਿਪ ਜਿੱਤੀ ਅਤੇ ਵਾਲੀਬਾਲ ਵਿਚ ਪੰਜਾਬ ਸਪੋਰਟਸ ਕਲੱਬ ਸਿਆਟਲ ਦੀ ਟੀਮ ਚੈਂਪੀਅਨਸ਼ਿਪ ਜਿੱਤਣ ਵਿਚ ਸਫਲ ਰਹੀ। 50 ਸਾਲ ਤੋਂ ਉਪਰ ਦੀ ਪੰਜਾਬ ਸਾਕਰ ਕਲੱਬ ਸਿਆਟਲ ਨੂੰ 1-4 ਗੋਲਾਂ ਨਾਲ ਹਰਾ ਕੇ ਕੈਨੇਡਾ ਦੀ ਸਾਕਰ ਟੀਮ ਚੈਂਪੀਅਨ ਰਹੀ। ਮੈਚ ਬਹੁਤ ਹੀ ਦਿਲਚਸਪ ਰਿਹਾ। ਦੋਨਾਂ ਟੀਮਾਂ ‘ਚ ਤਜ਼ਰਬੇਕਾਰ ਖਿਡਾਰੀ ਖੇਡੇ। ਦਰਸ਼ਕਾਂ ਨੇ ਤਾੜੀਆਂ ਮਾਰ ਕੇ ਸੁਆਗਤ ਕੀਤਾ। ਵਾਲੀਬਾਲ ਦਾ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਅਖੀਰ ਵਿਚ ਸਾਬਕਾ ਪ੍ਰਧਾਨ ਜਸਬੀਰ ਸਿੰਘ ਰੰਧਾਵਾ ਤੇ ਬਲਿਹਾਰ ਸਿੰਘ ਕੂੰਨਰ ਨੇ ਜੇਤੂਆਂ ਨੂੰ ਇਨਾਮ ਵੰਡੇ। ਪੰਜਾਬ ਸਪੋਰਟਸ ਕਲੱਬ ਸਿਆਟਲ ਦੇ ਮੈਂਬਰ ਹੁੰਮਹੁਮਾ ਕੇ ਪਹੁੰਚੇ, ਜਿਨ੍ਹਾਂ ਨੇ ਖੂਬ ਆਨੰਦ ਮਾਣਿਆ। ਮਾਹੌਲ ਸ਼ਾਂਤਮਈ ਰਿਹਾ। ਕਈ ਸਾਲਾਂ ਬਾਅਦ ਸਿਆਟਲ ਵਿਚ ਟੂਰਨਾਮੈਂਟ ਵੇਖਣ ਨੂੰ ਮਿਲਿਆ। ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।

Leave a comment