#INDIA

ਸਾਈਬਰ ਅਪਰਾਧ: ਸੀ.ਬੀ.ਆਈ. ਵੱਲੋਂ 76 ਥਾਵਾਂ ‘ਤੇ ਛਾਪੇ

ਕ੍ਰਿਪਟੋਕਰੰਸੀ ਧੋਖਾਧੜੀ ਰਾਹੀਂ ਸੌ ਕਰੋੜ ਰੁਪਏ ਲੁੱਟਣ ਵਾਲੇ ਰੈਕੇਟ ਨਾਲ ਸਬੰਧਤ ਹੈ ਮਾਮਲਾ
ਨਵੀਂ ਦਿੱਲੀ, 19 ਅਕਤੂਬਰ (ਪੰਜਾਬ ਮੇਲ)- ਸੀ.ਬੀ.ਆਈ. ਨੇ ਅਪਰੇਸ਼ਨ ਚੱਕਰ-2 ਤਹਿਤ 100 ਕਰੋੜ ਰੁਪਏ ਦੇ ਕ੍ਰਿਪਟੋ ਘੁਟਾਲੇ ਸਮੇਤ ਸਾਈਬਰ-ਸਮਰੱਥ ਵਿੱਤੀ ਧੋਖਾਧੜੀ ਦੇ ਪੰਜ ਵੱਖ-ਵੱਖ ਮਾਮਲੇ ਦਰਜ ਕਰਨ ਤੋਂ ਬਾਅਦ ਦੇਸ਼ ਭਰ ਵਿਚ 76 ਥਾਵਾਂ ‘ਤੇ ਛਾਪੇ ਮਾਰੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਮਾਮਲਾ ਕ੍ਰਿਪਟੋਕਰੰਸੀ ਧੋਖਾਧੜੀ ਰਾਹੀਂ ਭਾਰਤੀ ਨਾਗਰਿਕਾਂ ਦੇ 100 ਕਰੋੜ ਰੁਪਏ ਲੁੱਟਣ ਵਾਲੇ ਰੈਕੇਟ ਨਾਲ ਸਬੰਧਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਤਲਾਸ਼ੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਕਰਨਾਟਕ, ਹਿਮਾਚਲ ਪ੍ਰਦੇਸ਼, ਹਰਿਆਣਾ, ਕੇਰਲ, ਤਾਮਿਲਨਾਡੂ, ਪੰਜਾਬ, ਦਿੱਲੀ ਅਤੇ ਪੱਛਮੀ ਬੰਗਾਲ ਦੇ ਟਿਕਾਣਿਆਂ ‘ਤੇ ਕੀਤੀ ਗਈ।

Leave a comment