#OTHERS

ਸਾਇਬੇਰੀਆ ‘ਚ ਰੁਸੀ ਹੈਲੀਕਾਪਟਰ ਤਬਾਹ; ਛੇ ਹਲਾਕ, ਸੱਤ ਜ਼ਖ਼ਮੀ

ਮਾਸਕੋ, 28 ਜੁਲਾਈ (ਪੰਜਾਬ ਮੇਲ)- ਰੂਸ ਦਾ ਇੱਕ ਹੈਲੀਕਾਪਟਰ ਸਰਬੀਆ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਸ ਵਿਚ ਸਵਾਰ 6 ਜਣਿਆਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਰੂਸੀ ਐਮਰਜੈਂਸੀ ਮੰਤਰਾਲੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੂਸ ਦੇ ਐਮਰਜੈਂਸੀ ਮੰਤਰਾਲੇ ਦੀ ਅਲਤਾਈ ਸ਼ਾਖਾ ਨੇ ਦੱਸਿਆ ਕਿ ਐੱਮ.ਆਈ.-8 ਹੈਲੀਕਾਪਟਰ ਨੂੰ ਉਤਰਦੇ ਸਮੇਂ ਅੱਗ ਲੱਗ ਗਈ ਅਤੇ ਉਹ ਬਿਜਲੀ ਦੀ ਲਾਈਨ ਨਾਲ ਟਕਰਾ ਗਿਆ। ਆਨਲਾਈਨ ਜਾਰੀ ਇਸ ਬਿਆਨ ਵਿਚ ਹੈਲੀਕਾਪਟਰ ਦੇ ਸੜ ਰਹੇ ਮਲਬੇ ਦੀ ਤਸਵੀਰ ਵੀ ਪੋਸਟ ਕੀਤੀ ਗਈ ਹੈ। ਰੂਸ ਦੀ ਸਰਕਾਰੀ ਖ਼ਬਰ ਏਜੰਸੀ ਆਰਆਈਏ ਨੋਵੋਸਤੀ ਦੀ ਖ਼ਬਰ ‘ਚ ਦੇਸ਼ ਦੇ ਸ਼ਹਿਰੀ ਹਵਾਬਾਜ਼ੀ ਰੈਗੂਲੇਟਰ ਰੋਸਾਵਿਅਤਸੀਆ ਦੇ ਹਵਾਲੇ ਨਾਲ ਦੱਸਿਆ ਗਿਆ ਹੈਲੀਕਾਪਟਰ ਇੱਕ ਪ੍ਰਾਈਵੇਟ ਕੰਪਨੀ ਨਾਲ ਸਬੰਧਤ ਸੀ ਅਤੇ ਉਹ ਕੁਝ ਸੈਲਾਨੀਆਂ ਨੂੰ ਲਿਜਾ ਰਿਹਾ ਸੀ। ਆਰ.ਆਈ.ਏ. ਨੋਵਸਤੀ ਮੁਤਾਬਕ ਹੈਲੀਕਾਪਟਰ ‘ਚ ਕੁੱਲ 12 ਯਾਤਰੀ ਅਤੇ ਅਮਲੇ ਦੇ ਤਿੰਨ ਮੈਂਬਰ ਸਵਾਰ ਸਨ ਪਰ ਐਮਰਜੈਂਸੀ ਮੰਤਰਾਲੇ ਵੱਲੋਂ ਸਵਾਰਾਂ ਦੀ ਗਿਣਤੀ 13 ਦੱਸੀ ਗਈ ਹੈ।

Leave a comment