13.2 C
Sacramento
Thursday, June 1, 2023
spot_img

ਸ਼ਿਵ ਤੇ ਬੂਟਾ ਸਿੰਘ ਸ਼ਾਦ ਨੂੰ ਸਮਰਪਿਤ ਰਹੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੀਟਿੰਗ

ਸਰੀ, 22 ਮਈ (ਹਰਦਮ ਮਾਨ/ਪੰਜਾਬ ਮੇਲ)- ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜ਼ਨ ਸੈਂਟਰ, ਸਰੀ ਵਿਖੇ ਹੋਈ। ਨਾਵਲਕਾਰ ਬੂਟਾ ਸਿੰਘ ਸ਼ਾਦ ਅਤੇ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਨੂੰ ਸਮਰਪਿਤ ਇਸ ਮੀਟਿੰਗ ਵਿਚ ਇਕ ਸ਼ੋਕ ਮਤੇ ਰਾਹੀਂ ਬਹੁਪੱਖੀ ਸ਼ਖ਼ਸੀਅਤ ਬੂਟਾ ਸਿੰਘ ਸ਼ਾਦ ਅਤੇ ਨਾਵਲਕਾਰ ਹਰਕੀਰਤ ਕੌਰ ਚਾਹਲ ਦੇ ਸਪੁੱਤਰ ਕੰਵਰ ਚਾਹਲ ਦੀ ਮੌਤ ਉੱਪਰ ਦੁੱਖ ਪ੍ਰਗਟ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਰਾਏ ਅਜ਼ੀਜ਼ ਉਲਾ ਖ਼ਾਨ ਅਤੇ ਐਡਵੋਕੇਟ ਬੀ.ਐਸ. ਢਿੱਲੋਂ ਨੇ ਕੀਤੀ।
ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਨਾਵਲਕਾਰ, ਕਹਾਣੀਕਾਰ, ਫ਼ਿਲਮਸਾਜ਼, ਅਦਾਕਾਰ ਬੂਟਾ ਸਿੰਘ ਸ਼ਾਦ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ 26 ਨਾਵਲ ਸਾਹਿਤ ਦੀ ਝੋਲੀ ਪਾਏ ਹਨ ਜਿਨ੍ਹਾਂ ਵਿੱਚੋਂ ‘ਅੱਧੀ ਰਾਤ ਪਹਿਰ ਦਾ ਤੜਕਾ’, ‘ਕੁੱਤਿਆਂ ਵਾਲੇ ਸਰਦਾਰ’ ਨਾਵਲ ਜ਼ਿਕਰਯੋਗ ਹਨ।
ਕਵੀ ਦਰਬਾਰ ਵਿਚ ਹਾਜਰ ਕਵੀਆਂ ਵੱਲੋਂ ਆਪਣੀਆਂ ਕਵਿਤਾਵਾਂ ਰਾਹੀਂ ਸ਼ਿਵ ਕੁਮਾਰ ਬਟਾਲਵੀ ਯਾਦ ਕੀਤਾ ਗਿਆ। ਕਵੀ ਦਰਬਾਰ ਵਿਚ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਸੁਰਜੀਤ ਸਿੰਘ ਮਾਧੋਪੁਰੀ, ਇੰਦਰਪਾਲ ਸਿੰਘ ਸੰਧੂ, ਅਮਰੀਕ ਸਿੰਘ ਲੇਲ੍ਹ, ਦਰਸ਼ਨ ਸੰਘਾ, ਚਰਨ ਸਿੰਘ, ਇੰਦਰਦੀਤ ਸਿੰਘ ਧਾਮੀ, ਕ੍ਰਿਸ਼ਨ ਭਨੋਟ, ਅਮਰੀਕ ਪਲਾਹੀ, ਗੁਰਮੀਤ ਸਿੰਘ ਸਿੱਧੂ, ਡਾ: ਗੁਰਮਿੰਦਰ ਸਿੱਧੂ, ਡਾ: ਬਲਦੇਵ ਸਿੰਘ ਖਹਿਰਾ, ਸੁੱਚਾ ਸਿੰਘ ਕਲੇਰ, ਰਣਜੀਤ ਸਿੰਘ ਨਿੱਝਰ, ਨਰਿੰਦਰ ਬਾਹੀਆ, ਗੁਰਮੇਲ ਬਦੇਸ਼ਾ, ਵੀਰ ਬਾਦਸ਼ਾਹ ਪੁਰੀ, ਮਨਜੀਤ ਸਿੰਘ ਮੱਲ੍ਹਾ, ਹਰਚੰਦ ਸਿੰਘ ਬਾਗੜੀ, ਬਲਬੀਰ ਸਿੰਘ ਸੰਘਾ, ਖ਼ੁਸ਼ਹਾਲ ਗਲੋਟੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਪ੍ਰੋ. ਕਸ਼ਮੀਰਾ ਸਿੰਘ, ਐਡਵੋਕੇਟ ਬੀ. ਐਸ. ਢਿੱਲੋਂ, ਰਾਏ ਅਜ਼ੀਜ਼ ਉਲਾ ਖ਼ਾਨ, ਪਰਮਿੰਦਰ ਕੌਰ ਬਾਗੜੀ, ਹਰਜਿੰਦਰ ਕੌਰ ਬਾਗੜੀ, ਹਰਪਾਲ ਸਿੰਘ ਬਰਾੜ, ਜਿਲਾ ਸਿੰਘ, ਸੁਖਦੇਵ ਸਿੰਘ ਦਰਦੀ, ਸੁਖਮਿੰਦਰ ਕੌਰ ਸਿੱਧੂ , ਕੇ. ਐਸ ਕੂਨਰ, ਪਾਲ ਬਿਲਗਾ, ਸਤਨਾਮ ਸਿੰਘ, ਗੁਰਮੀਤ ਕਾਲਕਟ, ਮਲਕੀਤ ਸਿੰਘ ਖੰਗੂੜਾ, ਜੋਗਿੰਦਰ ਸਿੰਘ ਸਿੱਧੂ, ਦਰਸ਼ਨ ਸਿੰਘ ਸਿੱਧੂ, ਪ੍ਰੀਤਮ ਸਿੰਘ ਗਰੇਵਾਲ, ਸਵਿੰਦਰ ਸਿੰਘ ਖੰਗੂੜਾ, ਸੰਤੋਖ ਸਿੰਘ ਮੰਡੇਰ, ਨਿਰਮਲ ਗਿੱਲ, ਅਵਤਾਰ ਸਿੰਘ ਢਿੱਲੋਂ, ਬਲਦੇਵ ਸਿੰਘ ਵੀਰੀਆ, ਗੁਰਮੀਤ ਸਿੰਘ ਧਾਲੀਵਾਲ, ਨਛਤੱਰ ਸਿੰਘ ਦੰਦੀਵਾਲ, ਗੁਰਮੀਤ ਸਿੰਘ ਸੇਖੋਂ, ਕੈਪਟਨ ਬੰਤ ਸਿੰਘ ਵੀ ਮੀਟਿੰਗ ਵਿਚ ਹਾਜਰ ਸਨ। ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭ ਦਾ ਧੰਨਵਾਦ ਕੀਤਾ।

Related Articles

Stay Connected

0FansLike
3,790FollowersFollow
20,800SubscribersSubscribe
- Advertisement -spot_img

Latest Articles