#INDIA

ਸ਼ਿਮਲਾ-ਚੰਡੀਗੜ੍ਹ ਹਾਈਵੇਅ ਢਿੱਗਾਂ ਡਿੱਗਣ ਕਾਰਨ ਮੁੜ ਬੰਦ

ਸੋਲਨ, 11 ਅਗਸਤ (ਪੰਜਾਬ ਮੇਲ)- ਅੱਜ ਤੜਕੇ ਸੋਲਨ ਜ਼ਿਲ੍ਹੇ ਵਿੱਚ ਢਿੱਗਾਂ ਡਿੱਗਣ ਤੋਂ ਬਾਅਦ ਸ਼ਿਮਲਾ-ਚੰਡੀਗੜ੍ਹ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਤੜਕੇ 2.35 ਵਜੇ ਥੰਬੂ ਮੋੜ ਅਤੇ ਚੱਕੀ ਮੋੜ ਵਿਚਕਾਰ ਰਾਸ਼ਟਰੀ ਰਾਜਮਾਰਗ ਮੀਂਹ ਤੋਂ ਬਾਅਦ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ। ਪਿਛਲੇ ਹਫ਼ਤੇ ਢਿੱਗਾਂ ਡਿੱਗਣ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਹਾਲੇ ਬੁੱਧਵਾਰ ਨੂੰ ਆਵਾਜਾਈ ਲਈ ਖੋਲ੍ਹਿਆ ਗਿਆ ਸੀ। ਇਸ ਦੌਰਾਨ ਪੁਲੀਸ ਨੇ ਮੰਡੀ ਤੋਂ ਅੱਗੇ ਕੁੱਲੂ ਵੱਲ ਅਤੇ ਕੁੱਲੂ ਤੋਂ ਮੰਡੀ ਵੱਲ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਹੈ। ਮੰਡੀ ਅਤੇ ਕੁੱਲੂ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੈਲਾਨੀਆਂ ਨੂੰ ਹਾਈਵੇਅ ਦੇ ਬਹਾਲ ਹੋਣ ਤੱਕ ਮੰਡੀ-ਕੁੱਲੂ ਮਾਰਗ ‘ਤੇ ਆਪਣੀ ਯਾਤਰਾ ਮੁਲਤਵੀ ਕਰਨ ਦੀ ਸਲਾਹ ਦਿੱਤੀ ਹੈ।

Leave a comment