ਹੁਸ਼ਿਆਰਪੁਰ/ਕਾਂਗੜਾ, 16 ਜੁਲਾਈ (ਪੰਜਾਬ ਮੇਲ)- ਹੜ੍ਹ ਦੀ ਆਫ਼ਤ ਦਰਮਿਆਨ ਜਿੱਥੇ ਹੁਣ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਥੋੜ੍ਹਾ ਘਟਿਆ ਹੈ, ਉਥੇ ਹੀ ਹੁਣ ਪੌਂਗ ਡੈਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪੌਂਗ ਡੈਮ ਵਿਚੋਂ ਅੱਜ ਸ਼ਾਮ 4 ਵਜੇ ਪਾਣੀ ਛੱਡਿਆ ਜਾ ਸਕਦਾ ਹੈ। ਉਥੇ ਹੀ ਬੰਨ੍ਹ ਦੇ ਹੇਠਾਂ ਰਹਿਣ ਵਾਲੇ ਸ਼ਾਹਨਹਿਰ, ਤਲਵਾੜਾ, ਮੁਕੇਰੀਆਂ ਵਾਸੀਆਂ ਨੂੰ ਅਲਰਟ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ।