23.3 C
Sacramento
Sunday, May 28, 2023
spot_img

ਸ਼ਾਨਦਾਰ ਸਮਾਗਮ ‘ਚ ਸਮਰਾਟ ਚਾਰਲਸ-3 ਦੇ ਸਿਰ ਸਜਿਆ ਤਾਜ

ਲੰਡਨ, 6 ਮਈ (ਪੰਜਾਬ ਮੇਲ)- ਸਮਰਾਟ ਚਾਰਲਸ ਨੂੰ ਅੱਜ ਇਥੇ ਸ਼ਾਨਦਾਰ ਸਮਾਗਮ ਵਿੱਚ ਤਾਜ ਪਹਿਨਾਇਆ ਗਿਆ। 360 ਸਾਲ ਪੁਰਾਣਾ ਸੇਂਟ ਐਡਵਰਡ ਦਾ ਤਾਜ ਸਮਰਾਟ ਦੇ ਸਿਰ ਉੱਤੇ ਆਰਚਬਿਸ਼ਪ ਨੇ ਰੱਖਿਆ। ਇਸ ਤੋਂ ਪਹਿਲਾਂ ਸਮਰਾਟ ਚਾਰਲਸ-3 ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਇਤਿਹਾਸਕ ਤਾਜਪੋਸ਼ੀ ਲਈ ਬਕਿੰਘਮ ਪੈਲੇਸ ਤੋਂ ਇਤਿਹਾਸਕ ਵੈਸਟਮਿੰਸਟਰ ਐਬੇ ਪੁੱਜ ਗਏ। ਤਾਜਪੋਸ਼ੀ ਤੋਂ ਬਾਅਦ ਕੈਮਿਲਾ ਨੂੰ ਵੀ ਮਹਾਰਾਣੀ ਦਾ ਦਰਜਾ ਮਿਲ ਗਿਆ। ਵੈਸਟਮਿੰਸਟਰ ਐਬੇ 1066 ਤੋਂ ਹਰ ਬ੍ਰਿਟਿਸ਼ ਤਾਜਪੋਸ਼ੀ ਦਾ ਸਥਾਨ ਰਿਹਾ ਹੈ ਅਤੇ ਸਮਰਾਟ ਚਾਰਲਸ-3 ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਨੇ ਇਸ ਸ਼ਾਨਦਾਰ ਪ੍ਰੰਪਰਾ ਦੀ ਪਾਲਣਾ ਕੀਤੀ।
ਸ਼ਾਹੀ ਜੋੜਾ ਬਕਿੰਘਮ ਪੈਲੇਸ ਤੋਂ ਵੈਸਟਮਿੰਸਟਰ ਐਬੇ ਤੱਕ ਬੱਘੀ ਵਿਚ ਸਵਾਰ ਹੋ ਕੇ ਤਾਜਪੋਸ਼ੀ ਵਾਲੀ ਥਾਂ ‘ਤੇ ਪਹੁੰਚਿਆ। ਤਾਜਪੋਸ਼ੀ ਤੋਂ ਬਾਅਦ ਚਾਰਲਸ ਅਤੇ ਕੈਮਿਲਾ ‘ਗੋਲਡ ਸਟੇਟ ਕੋਚ’ ਵਿੱਚ ਮਹਿਲ ਪਰਤ ਗਏ। ਚਾਰਲਸ ਨੂੰ ਕੈਂਟਰਬਰੀ ਦੇ ਆਰਚਬਿਸ਼ਪ ਜਸਟਿਨ ਵੇਲਬੀ ਵੱਲੋਂ ਤਾਜ ਪਹਿਨਾਇਆ ਗਿਆ, ਜੋ ਇੰਗਲੈਂਡ ਦੇ ਰਾਜੇ ਦੀ ਸ਼ਕਤੀ ਦਾ ਪ੍ਰਤੀਕ ਹੈ। ਇਸ ਦੌਰਾਨ ਹਿੰਦੂ, ਸਿੱਖ, ਮੁਸਲਿਮ, ਬੋਧੀ ਅਤੇ ਯਹੂਦੀ ਭਾਈਚਾਰਿਆਂ ਦੇ ਧਾਰਮਿਕ ਆਗੂ ਅਤੇ ਨੁਮਾਇੰਦੇ ਵੀ ਮੌਜੂਦ ਸਨ।

Related Articles

Stay Connected

0FansLike
3,785FollowersFollow
20,800SubscribersSubscribe
- Advertisement -spot_img

Latest Articles