#CANADA

ਸ਼ਾਇਰ ਪਾਲ ਢਿੱਲੋਂ ਦੀ ਪੁਸਤਕ ‘ਸੁਪਨੇ ਵਾਲੀਆਂ ਅੱਖਾਂ’ ਦਾ ਰਿਲੀਜ਼ ਸਮਾਰੋਹ 27 ਅਗਸਤ ਨੂੰ

ਸਰੀ, 25 ਅਗਸਤ (ਹਰਦਮ ਮਾਨ/ਪੰਜਾਬ ਮੇਲ)-ਗ਼ਜ਼ਲ ਮੰਚ ਸਰੀ ਵੱਲੋਂ ਕਨੇਡੀਅਨ ਲੇਖਕ ਪਾਲ ਢਿੱਲੋਂ ਦੇ ਗ਼ਜ਼ਲ ਸੰਗ੍ਰਹਿ ‘ਸੁਪਨੇ ਵਾਲੀਆਂ ਅੱਖਾਂ’ ਰਿਲੀਜ਼ ਕਰਨ ਲਈ 27 ਅਗਸਤ 2023 (ਐਤਵਾਰ) ਨੂੰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਦੱਸਿਆ ਹੈ ਕਿ ਨਿਊਟਨ ਲਾਇਬਰੇਰੀ ਸਰੀ ਵਿਚ ਦੁਪਹਿਰ 1.30 ਤੋਂ 4.30 ਵਜੇ ਤੱਕ ਹੋਣ ਵਾਲੇ ਇਸ ਸਮਾਗਮ ਵਿਚ ‘ਸੁਪਨੇ ਵਾਲੀਆਂ ਅੱਖਾਂ’ ਰਿਲੀਜ਼ ਕਰਨ ਉਪਰੰਤ ਇਸ ਉੱਪਰ ਵਿਚਾਰ ਚਰਚਾ ਹੋਵੇਗੀ। ਮੰਚ ਵੱਲੋਂ ਸਮੂਹ ਸਾਹਿਤ ਪ੍ਰੇਮੀਆਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।

Leave a comment