#CANADA

ਸ਼ਮਸ਼ੇਰ ਸਿੰਘ ਥਿੰਦ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਵੱਡੀ ਗਿਣਤੀ ‘ਚ ਲੋਕ ਪੁੱਜੇ

ਸਰੀ, 12 ਜੁਲਾਈ (ਹਰਦਮ ਮਾਨ/ਪੰਜਾਬ ਮੇਲ) – ਰੈੱਡ ਐੱਫ.ਐੱਮ. ਰੇਡੀਓ ਦੇ ਨਾਮਵਰ ਹੋਸਟ ਹਰਜਿੰਦਰ ਸਿੰਘ ਥਿੰਦ ਦੇ ਪਿਤਾ ਸ਼ਮਸ਼ੇਰ ਸਿੰਘ ਥਿੰਦ ਦੀ ਆਤਮਿਕ ਸ਼ਾਤੀ ਨਮਿਤ ਰੱਖੇ ਗਏ ਸਹਿਜ ਪਾਠ ਦੇ ਭੋਗ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ ਵਿਖੇ ਪਾਏ ਗਏ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਸਵ. ਸ਼ਮਸ਼ੇਰ ਸਿੰਘ ਥਿੰਦ ਨੂੰ ਸਿਜਦਾ ਕਰਨ ਲਈ ਵੈਨਕੂਵਰ, ਸਰੀ, ਐਬਸਫੋਰਡ ਅਤੇ ਹੋਰਨਾਂ ਸ਼ਹਿਰਾਂ ਤੋਂ ਵੱਡੀ ਗਿਣਤੀ ‘ਚ ਪਰਿਵਾਰ ਦੇ ਸ਼ੁਭਚਿੰਤਕ ਪੁੱਜੇ, ਜਿਨ੍ਹਾਂ ਵਿਚ ਰਾਜਨੀਤਿਕ, ਸਮਾਜਿਕ, ਕਾਰੋਬਾਰ ਅਤੇ ਮੀਡੀਆ ਨਾਲ ਸੰਬੰਧਤ ਸ਼ਖ਼ਸੀਅਤਾਂ ਸ਼ਾਮਲ ਸਨ। ਭੋਗ ਉਪਰੰਤ ਗਿਆਨੀ ਨਰਿੰਦਰ ਸਿੰਘ ਨੇ ਥਿੰਦ ਪਰਿਵਾਰ ਵੱਲੋਂ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਸ਼ਮਸ਼ੇਰ ਸਿੰਘ ਥਿੰਦ ਬੀਤੇ ਦਿਨੀਂ 97 ਸਾਲ ਦੀ ਉਮਰ ‘ਚ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦਾ ਪਿਛਲਾ ਪਿੰਡ ਰਛੀਨ ਜ਼ਿਲਾ ਲੁਧਿਆਣਾ ਸੀ ਅਤੇ ਉਹ 1992 ‘ਚ ਕੈਨੇਡਾ ਆ ਵਸੇ ਸਨ। ਉਹ ਨਹਿਰੀ ਮਹਿਕਮੇ ਦੇ ਸੇਵਾ ਮੁਕਤ ਐੱਸ.ਡੀ.ਓ. ਸਨ।

Leave a comment