26.9 C
Sacramento
Sunday, September 24, 2023
spot_img

ਸਸਕੈਚਵਾਨ ‘ਚ ਸਿੱਖਾਂ ਨੂੰ ਵਿਸ਼ੇਸ਼ ਮੌਕਿਆਂ ‘ਤੇ ਹੈਲਮਟ ਪਾਉਣ ਤੋਂ ਮਿਲੀ ਆਰਜ਼ੀ ਛੋਟ!

– ਸਰਕਾਰ ਨੇ ਸਵੀਕਾਰੀ ‘ਲੀਜੈਂਡਰੀ ਸਿੱਖ ਰਾਈਡਰਜ਼’ ਦੀ ਤਜਵੀਜ਼
ਸਸਕੈਚਵਾਨ, 31 ਮਈ (ਪੰਜਾਬ ਮੇਲ)- ਕੈਨੇਡਾ ਅੰਦਰ ਸਿੱਖਾਂ ਨੂੰ ਇੱਕ ਹੋਰ ਰਾਹਤ ਮਿਲੀ ਹੈ। ਸਰਕਾਰ ਨੇ ਕੈਨੇਡਾ ਦੇ ਸਸਕੈਚਵਾਨ ਸੂਬੇ ਵਿਚ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਨਗਰ ਕੀਰਤਨ ਤੇ ਰੈਲੀਆਂ ਸਣੇ ਹੋਰਨਾਂ ਵਿਸ਼ੇਸ਼ ਮੌਕਿਆਂ ‘ਤੇ ਹੈਲਮਟ ਪਾਉਣ ਤੋਂ ਆਰਜ਼ੀ ਛੋਟ ਦਿੱਤੀ ਹੈ। ਸਸਕੈਚਵਾਨ ਸੂਬੇ ਵਿਚ ਸਾਰੇ ਨਾਗਰਿਕਾਂ ਨੂੰ ਹੈਲਮਟ ਪਾਉਣਾ ਲਾਜ਼ਮੀ ਹੈ। ਦਰਅਸਲ ਸਰਕਾਰ ਨੇ ਇਹ ਫੈਸਲਾ ਅਜਿਹੇ ਮੌਕੇ ਲਿਆ ਹੈ, ਜਦੋਂ ਬ੍ਰਿਟਿਸ਼ ਕੋਲੰਬੀਆ ਆਧਾਰਿਤ ‘ਲੀਜੈਂਡਰੀ ਸਿੱਖ ਰਾਈਡਰਜ਼’ ਨਾਂ ਦੇ ਮੋਟਰਸਾਈਕਲ ਗਰੁੱਪ ਨੇ ਸੂਬਾ ਸਰਕਾਰ ਅੱਗੇ ਤਜਵੀਜ਼ ਰੱਖੀ ਸੀ ਕਿ ਉਨ੍ਹਾਂ ਨੂੰ ਲੋਕ ਭਲਾਈ ਦੇ ਕੰਮਾਂ ਲਈ ਫੰਡ ਇਕੱਤਰ ਕਰਨ ਖਾਤਰ ਪੂਰੇ ਕੈਨੇਡਾ ਵਿਚ ਮੋਟਰਸਾਈਕਲ ਰੈਲੀ ਕੱਢਣ ਦੀ ਇਜਾਜ਼ਤ ਦਿੱਤੀ ਜਾਵੇ। ਦੱਸ ਦੇਈਏ ਕਿ ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਮੈਨੀਟੋਬਾ ਤੇ ਓਨਟਾਰੀਓ ਸੂਬਿਆਂ ‘ਚ ਧਾਰਮਿਕ ਕਾਰਨਾਂ ਕਰਕੇ ਜਿੱਥੇ ਪੱਗੜੀਧਾਰੀ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਮੌਕੇ ਹੈਲਮਟ ਪਾਉਣ ਤੋਂ ਮੁਕੰਮਲ ਛੋਟ ਹੈ, ਉੱਥੇ ਹੀ ਸਸਕੈਚਵਾਨ ਵਿਚ ਸੜਕਾਂ ‘ਤੇ ਮੋਟਰਸਾਈਕਲ ਚਲਾਉਣ ਮੌਕੇ ਸਾਰਿਆਂ ਲਈ ਹੈਲਮਟ ਪਾਉਣਾ ਲਾਜ਼ਮੀ ਹੈ। ਇਸ ਬਾਰੇ ਸਬੰਧਤ ਮੰਤਰੀ ਡੌਨ ਮੌਰਗਨ ਨੇ ਕਿਹਾ, ”ਮੋਟਰਸਾਈਕਲ ਸਵਾਰਾਂ ਦੀ ਸੁਰੱਖਿਆ ਲਈ ਹੈਲਮਟ ਲਾਜ਼ਮੀ ਹੈ।” ਸਸਕੈਚਵਾਨ ਸਰਕਾਰ ਵੱਲੋਂ ਜਾਰੀ ਰਿਲੀਜ਼ ਮੁਤਾਬਕ ਵਹੀਕਲ ਇਕੁਇਪਮੈਂਟ ਰੈਗੂਲੇਸ਼ਨਜ਼ ਵਿਚ ਕੀਤੀ ਸੋਧ ਆਰਜ਼ੀ ਹੈ ਤੇ ਇਹ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਬਿਨਾਂ ਹੈਲਮਟ ਵਹੀਕਲ ਚਲਾਉਣ ਦੀ ਮੁਕੰਮਲ ਛੋਟ ਨਹੀਂ ਦਿੰਦੀ। ਮੌਰਗਨ ਨੇ ਕਿਹਾ ਕਿ ਮੋਟਰਸਾਈਕਲ ਹੈਲਮਟ ਕਾਨੂੰਨ ਵਿਚ ਮੁਕੰਮਲ ਛੋਟ ਦੇਣ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ ਤੇ ਸਾਡੀ ਸਰਕਾਰ ਇਸ ਨੂੰ ਆਰਜ਼ੀ ਵਿਵਸਥਾ ਵਜੋਂ ਵੇਖਦੀ ਹੈ। ਮੰਤਰੀ ਨੇ ਕਿਹਾ ਕਿ ਛੋਟ ਬਾਰੇ ਸਸਕੈਚਵਾਨ ਗਵਰਨਮੈਂਟ ਇੰਸ਼ੋਰੈਂਸ (ਐੱਸ.ਜੀ.ਆਈ.) ਵੱਲੋਂ ਲੋੜੀਂਦੀ ਪ੍ਰਵਾਨਗੀ ਦਿੱਤੀ ਜਾਵੇਗੀ ਤੇ ਇਹ ਛੋਟ ਸਿਰਫ ਸਿੱਖ ਭਾਈਚਾਰੇ ਦੇ ਪੱਗੜੀਦਾਰੀ ਮੈਂਬਰਾਂ ਨੂੰ ਮਿਲੇਗੀ, ਜੋ ਆਪਣੇ ਧਾਰਮਿਕ ਅਕੀਦੇ ਕਰਕੇ ਹੈਲਮਟ ਨਹੀਂ ਪਾ ਸਕਦੇ। ਲਰਨਿੰਗ ਲਾਇਸੈਂਸ ਵਾਲੇ ਮੁਸਾਫ਼ਰਾਂ ਜਾਂ ਸਵਾਰਾਂ ਨੂੰ ਇਸ ਛੋਟ ਦਾ ਲਾਭ ਨਹੀਂ ਮਿਲੇਗਾ।

Related Articles

Stay Connected

0FansLike
3,870FollowersFollow
21,200SubscribersSubscribe
- Advertisement -spot_img

Latest Articles