ਨਵੀਂ ਦਿੱਲੀ, 13 ਸਤੰਬਰ (ਪੰਜਾਬ ਮੇਲ)- ਅਮਰੀਕੀ ਖੋਜ ਤੇ ਨਿਵੇਸ਼ ਕੰਪਨੀ ਹਿੰਡਨਬਰਗ ਰਿਸਰਚ ਨੇ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਸਵਿਟਜ਼ਰਲੈਂਡ ਦੇ ਅਧਿਕਾਰੀਆਂ ਨੇ ਅਡਾਨੀ ਸਮੂਹ ਵਿਚ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਸਵਿੱਸ ਬੈਂਕ ਖਾਤਿਆਂ ਵਿਚ 31 ਕਰੋੜ ਡਾਲਰ ਤੋਂ ਵੱਧ ਦੀ ਰਾਸ਼ੀ ਜ਼ਬਤ ਕਰ ਲਈ ਹੈ। ਹਾਲਾਂਕਿ, ਅਡਾਨੀ ਸਮੂਹ ਨੇ ਦੋਸ਼ਾਂ ਨੂੰ ਆਧਾਰਹੀਣ ਦੱਸਦੇ ਹੋਏ ਇਸ ਨੂੰ ਸਿਰੇ ਤੋਂ ਖਾਰਜ ਕੀਤਾ ਹੈ।
ਹਿੰਡਨਬਰਗ ਰਿਸਰਚ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਸਵਿਟਜ਼ਰਲੈਂਡ ਦੀ ਮੀਡੀਆ ਕੰਪਨੀ ਵਿਚ ਜਾਰੀ ਸਵਿੱਸ ਅਧਰਾਧਿਕ ਰਿਕਾਰਡ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਵਿੱਸ ਅਧਿਕਾਰੀਆਂ ਨੇ ਅਡਾਨੀ ਨਾਲ ਸਬੰਧਤ ਮਨੀ ਲਾਂਡਰਿੰਗ ਅਤੇ ਸਕਿਓਰਟੀਜ਼ ਵਿਚ ਜਾਅਲਸਾਜ਼ੀ ਦੀ ਜਾਂਚ ਤਹਿਤ ਸਵਿੱਸ ਬੈਂਕ ਖਾਤਿਆਂ ਵਿਚ ਰੱਖੇ 31 ਕਰੋੜ ਡਾਲਰ ਤੋਂ ਵੱਧ ਦੀ ਰਾਸ਼ੀ ਜ਼ਬਤ ਕਰ ਲਈ ਹੈ। ਇਹ ਜਾਂਚ 2021 ਵਿਚ ਹੋਈ ਸੀ।” ਹਿੰਡਨਬਰਗ ਨੇ ਰਿਪੋਰਟ ਦੇ ਹਵਾਲੇ ਨਾਲ ਕਿਹਾ, ”ਸਰਕਾਰੀ ਧਿਰ ਨੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਅਡਾਨੀ ਦੇ ਇਕ ਪ੍ਰਮੁੱਖ ਵਿਅਕਤੀ ਨੇ ਅਪਾਰਦਰਸ਼ੀ ਬੀ.ਵੀ.ਆਈ./ਮੌਰਿਸ਼ਸ ਅਤੇ ਬਰਮੂਡਾ ਫੰਡ ਵਿਚ ਨਿਵੇਸ਼ ਕੀਤਾ। ਇਸ ਵਿਚ ਜ਼ਿਆਦਾਤਰ ਅਡਾਨੀ ਦੇ ਸ਼ੇਅਰ ਸਨ।” ਇਸੇ ਵਿਚਾਲੇ ਅਡਾਨੀ ਸਮੂਹ ਨੇ ਇਨ੍ਹਾਂ ਦੋਸ਼ਾਂ ਨੂੰ ਨਿਰਆਧਾਰ ਦੱਸਦੇ ਹੋਏ ਕਿਹਾ ਕਿ ਉਸ ਦਾ ਸਵਿਟਜ਼ਰਲੈਂਡ ਵਿਚ ਕਿਸੇ ਵੀ ਅਦਾਲਤੀ ਕਾਰਵਾਈ ਨਾਲ ਕੋਈ ਸਬੰਧ ਨਹੀਂ ਹੈ। ਸਮੂਹ ਨੇ ਬਿਆਨ ਵਿਚ ਕਿਹਾ, ”ਅਸੀਂ ਇਨ੍ਹਾਂ ਨਿਰਆਧਾਰ ਦੋਸ਼ਾਂ ਨੂੰ ਸਪੱਸ਼ਟ ਤੌਰ ‘ਤੇ ਅਸਵੀਕਾਰ ਕਰਦੇ ਹਾਂ। ਅਡਾਨੀ ਸਮੂਹ ਦਾ ਕਿਸੇ ਵੀ ਸਵਿੱਸ ਅਦਾਲਤੀ ਕਾਰਵਾਈ