#INDIA

ਸਲਮਾਨ ਨੂੰ ਮਾਰਨ ਲਈ ਲਾਰੈਂਸ ਨੇ ਸ਼ੂਟਰ ਨੂੰ ਦਿੱਤੇ ਸਨ 25 ਲੱਖ ਰੁਪਏ

ਮੁੰਬਈ, 2 ਜੁਲਾਈ (ਪੰਜਾਬ ਮੇਲ)-  ਬੌਲੀਵੁਡ ਅਦਾਕਾਰ ਸਲਮਾਨ ਖਾਨ ਦੇ ਘਰ ਗੋਲੀਬਾਰੀ ਦੀ ਜਾਂਚ ਕਰ ਰਹੀ ਨਵੀਂ ਮੁੰਬਈ ਪੁਲੀਸ ਨੇ ਨਵਾਂ ਖੁਲਾਸਾ ਕੀਤਾ ਹੈ ਕਿ ਲਾਰੈਂਸ ਗਰੋਹ ਨੇ ਸਲਮਾਨ ਦੀ ਹੱਤਿਆ ਲਈ ਸ਼ੂਟਰਾਂ ਨੂੰ 25 ਲੱਖ ਰੁਪਏ ਦਾ ਠੇਕਾ ਦਿੱਤਾ ਸੀ। ਇਸ ਕਾਰਵਾਈ ਲਈ ਉਹ ਪਾਕਿਸਤਾਨ ਤੋਂ ਏਕੇ-47 , ਏਕੇ-92 ਅਤੇ ਐੱਮ-16 ਰਾਈਫਲ ਖਰੀਦਣ ਦੀ ਤਿਆਰੀ ਕਰ ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਕਤਲ ਲਈ ਵਰਤੇ ਪਿਸਤੌਲ ਤੇ ਰਾਈਫਲਾਂ ਵੀ ਮੰਗਵਾਉਣੀਆਂ ਸਨ। ਪੁਲੀਸ ਨੇ ਹੁਣ ਇਸ ਮਾਮਲੇ ’ਚ ਗ੍ਰਿਫਤਾਰ ਲਾਰੈਂਸ ਗਰੋਹ ਦੇ ਪੰਜ ਜਣਿਆਂ ਖਿਲਾਫ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ।