#PUNJAB

ਸਰੀ ਵਿਖੇ ਮਾਤਾ ਜੰਗੀਰ ਕੌਰ ਗਿੱਲ ਦਾ 99ਵਾਂ ਜਨਮ ਦਿਨ ਮਨਾਇਆ

ਸਰੀ, 27 ਜੁਲਾਈ (ਹਰਦਮ ਮਾਨ/ਪੰਜਾਬ ਮੇਲ)-ਸਰੀ ਦੀ ਵਸਨੀਕ ਮਾਤਾ ਜੰਗੀਰ ਕੌਰ ਗਿੱਲ (ਪਿਛਲਾ ਪਿੰਡ ਤਾਰੇਵਾਲਾ, ਜ਼ਿਲਾ ਮੋਗਾ) ਦਾ 99ਵਾਂ ਜਨਮ ਦਿਨ ਸਮੁੱਚੇ ਪਰਿਵਾਰ ਵੱਲੋਂ ਬੇਹੱਦ ਖੁਸ਼ਗਵਾਰ ਮਾਹੌਲ ਵਿਚ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਜਸਵਿੰਦਰ ਸਿੰਘ ਗਿੱਲ (ਸਰੀ), ਸਪੁੱਤਰੀ ਸੁਰਿੰਦਰ ਕੌਰ ਬਰਾੜ (ਸਰੀ) ਅਤੇ ਅਮਰੀਕਾ ਦੇ ਸ਼ਹਿਰ ਬੇਕਰਸ ਫੀਲਡ ਵਿਚ ਰਹਿ ਰਹੇ ਸਪੁੱਤਰ ਜਗਦੀਪ ਸਿੰਘ ਗਿੱਲ ਹੁਰਾਂ ਦੇ ਤਿੰਨੇ ਪਰਿਵਾਰ ਮਾਤਾ ਜੰਗੀਰ ਕੌਰ ਗਿੱਲ ਨੂੰ ਜਨਮ ਦਿਨ ਮੁਬਾਰਕ ਕਹਿਣ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਇਕੱਤਰ ਹੋਏ।
ਜ਼ਿਕਰਯੋਗ ਹੈ ਕਿ ਮਾਤਾ ਜੰਗੀਰ ਕੌਰ ਗਿੱਲ ਦੀ ਪਰਿਵਾਰਕ ਫੁਲਵਾੜੀ ਵਿਚ ਇਸ ਸਮੇਂ ਦੋ ਪੁੱਤਰ, ਇਕ ਧੀ, ਪੋਤਰੇ-ਪੋਤਰੀਆਂ, ਦੋਹਤੇ-ਦੋਹਤੀਆਂ, ਪੜਪੋਤੇ-ਪੜਪੋਤੀਆਂ ਅਤੇ ਪੜਦੋਹਤੇ-ਪੜਦੋਹਤੀਆਂ ਦਾ 31 ਜੀਆਂ ਦਾ ਖੁਸ਼ਹਾਲ ਪਰਿਵਾਰ ਹੈ।

Leave a comment