ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ 4 ਮੁਫ਼ਤ ਐਂਬੂਲੈਂਸਾਂ ਭੇਂਟ

440
Share

-ਗੋਰਖਪੁਰ, ਖਨੌਰੀ, ਫਿਰੋਜ਼ਪੁਰ ਤੇ ਯਮੁਨਾ ਨਗਰ ਨੂੰ ਮੁਫ਼ਤ ਐਂਬੂਲੈਂਸ ਸੇਵਾ ਭੇਂਟ
ਪਟਿਆਲਾ, 19 ਜੁਲਾਈ (ਪੰਜਾਬ ਮੇਲ)- ਆਪਣੀ ਨਿੱਜੀ ਕਮਾਈ ’ਚੋਂ ਕਰੋੜਾਂ ਰੁਪਏ ਲੋੜਵੰਦਾਂ ਦੀ ਮਦਦ ਲਈ ਖਰਚਣ ਕਾਰਨ ਪੂਰੀ ਦੁਨੀਆਂ ਅੰਦਰ ‘ਰੱਬੀ ਫਰਿਸ਼ਤੇ’ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਇਸ ਵਾਰ ਮੁੜ ਇਸ ਔਖੀ ਘੜੀ ’ਚ ਹੱਥ ਅੱਗੇ ਵਧਾਇਆ ਹੈ। ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਟਰੱਸਟ ਦੇ ਦਫ਼ਤਰ ਅਰਬਨ ਅਸਟੇਟ, ਪਟਿਆਲਾ ਵਿਖੇ 4 ਮੁਫ਼ਤ ਐਂਬੂਲੈਂਸਾਂ ਭੇਂਟ ਕੀਤੀਆਂ ਗਈਆਂ ਹਨ। ਪਹਿਲੀ ਐਂਬੂਲੈਸ ਸੇਵਾ ਸ਼੍ਰੀ ਆਰ.ਐੱਨ. ਯਾਦਵ, ਸ਼ਾਰਦਾ ਦੇਵੀ ਟਰੱਸਟ, ਗੋਰਖਪੁਰ, ਉੱਤਰ ਪ੍ਰਦੇਸ਼ ਨੂੰ ਭੇਂਟ ਕੀਤੀ ਗਈ ਹੈ। ਦੂਸਰੀ ਐਂਬੂਲੈਂਸ ਸੇਵਾ ਬਾਬਾ ਪਵਿੱਤਰ ਸਿੰਘ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚੈਰੀਟੇਬਲ ਟਰੱਸਟ, ਖਨੌਰੀ, ਸੰਗਰੂਰ ਨੂੰ ਭੇਂਟ ਕੀਤੀ ਗਈ ਹੈ। ਤੀਸਰੀ ਐਂਬੂਲੈਂਸ ਸੇਵਾ ਸ਼੍ਰੀ ਹਰਜਿੰਦਰ ਸਿੰਘ ਕਤਨਾ, ਜ਼ਿਲ੍ਹਾ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਫਿਰੋਜ਼ਪੁਰ ਨੂੰ ਭੇਂਟ ਕੀਤੀ ਗਈ ਹੈ। ਚੌਥੀ ਐਂਬੂਲੈਂਸ ਸੇਵਾ ਸ਼੍ਰੀ ਅਵਤਾਰ ਸਿੰਘ, ਜ਼ਿਲ੍ਹਾ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਯਮੁਨਾ ਨਗਰ ਨੂੰ ਭੇਂਟ ਕੀਤੀ ਗਈ ਹੈ। ਹੁਣ ਤੱਕ ਟਰੱਸਟ ਵਲੋਂ ਲਗਭਗ 40 ਦੇ ਕਰੀਬ ਐਂਬੂਲੈਂਸਾਂ ਲੋੜਵੰਦਾਂ ਦੀ ਮਦਦ¿; ਲਈ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ 12 ਸ਼ਵ ਯਾਤਰਾ ਵੈਨਾਂ ਅਤੇ ਸਕੂਲਾਂ ਆਦਿ ਨੂੰ ਬੱਸਾਂ ਵੀ ਦਿੱਤੀਆਂ ਗਈਆਂ, ਤਾਂ ਕਿ ਸੰਗਤਾਂ ਦੀ ਮੰਗ ਅਨੁਸਾਰ ਗਰੀਬ ਤੇ ਲੋੜਵੰਦ ਲੋਕਾਂ ਦੀ ਸਮੇਂ ਸਿਰ ਸਹਾਇਤਾ ਕੀਤੀ ਜਾ ਸਕੇ, ਉਨ੍ਹਾਂ ਨੂੰ ਸਮੇਂ ਸਿਰ ਸਹੂਲਤਾਵਾਂ ਮੁਹੱਈਆ ਕਰਵਾਈਆਂ ਜਾ ਸਕਣ।

Share