ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ

725

ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਮੇਲ)- ਨਾਮਵਰ ਸਮਾਜ ਸੇਵਕ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ: ਐੱਸ.ਪੀ. ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਲੋਕ ਸੇਵਾ ਕਰ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵਿਸ਼ਵ ਮਹਾਂਮਾਰੀ ਕਰੋਨਾ ਸੰਕਟ ਦੌਰਾਨ ਲੋੜਵੰਦਾਂ ਲਈ ਅਾਟਾ-ਦਾਲ-ਚਾਵਲ-ਖੰਡ, ਮਰੀਜ਼ਾਂ ਲਈ ਸਰਕਾਰੀ ਹਸਪਤਾਲਾਂ ‘ਚ ਵੈਂਟੀਲੇਟਰ ਅਤੇ ਹੱਥ ਸਾਫ਼ ਕਰਨ ਲਈ ਸੈਨੀਟਾਈਜ਼ਰ ਆਦਿ ਦੀ ਸੇਵਾ ਆਰੰਭੀ ਗਈ ਹੈ।
      ਇਸ ਤਹਿਤ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਪੁਲਿਸ ਥਾਣਾ ਕੱਥੂਨੰਗਲ ਦੇ ਦੋ ਪਿੰਡਾਂ ਮਜਵਿੰਡ ਤੇ ਗੋਪਾਲਪੁਰਾ ਦੇ 35 ਲੋੜਵੰਦ ਪਰਿਵਾਰਾਂ ਨੂੰ ਪ੍ਰਸ਼ਾਸ਼ਨ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਰਾਸ਼ਨ ਵੰਡਿਆ ਗਿਆ। ਇਸ ਮੌਕੇ ‘ਤੇ ਕਿਸੇ ਵੀ ਲਾਭਪਾਤਰੀ ਦੀ ਫੋਟੋ ਨਹੀਂ ਖਿੱਚੀ ਗਈ। ਰਾਸ਼ਨ ਵੰਡਣ ਦੀ ਸ਼ੁਰੂਆਤ ਥਾਣਾ ਕੱਥੂਨੰਗਲ ਦੇ ਐੱਸ.ਐੱਚ.ਓ. ਇੰਸਪੈਕਟਰ ਮੋਹਿਤ ਕੁਮਾਰ, ਸਰਬੱਤ ਦਾ ਭਲਾ ਟਰੱਸਟ ਦੇ ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਸਰਪੰਚ ਅਵਤਾਰ ਸਿੰਘ ਮਜਵਿੰਡ, ਕਾਮਰੇਡ ਜੋਗਿੰਦਰ ਗੋਪਾਲਪੁਰਾ ਤੇ ਸਰਪੰਚ ਰਮੇਸ਼ ਸ਼ਰਮਾ ਗੋਪਾਲਪੁਰਾ ਨੇ ਕੀਤੀ।
         ਇਸ ਮੌਕੇ ‘ਤੇ ਪੰਚ ਦਲਬੀਰ ਸਿੰਘ ਜੇ.ਈ., ਅਬਿਨੇਸ਼ ਰਾਜੂ, ਤਰਕਸ਼ੀਲ ਆਗੂ ਮੁਖਤਿਆਰ ਸਿੰਘ, ਡਾ: ਤਰਸੇਮ ਸ਼ਰਮਾ, ਪੰਚ ਮਨਜੀਤ ਸਿੰਘ, ਸੇਵਾ ਸਿੰਘ, ਬਲਰਾਜ ਸਿੰਘ ਸਿੱਧੂ, ਪੰਚ ਤਰਲੋਕ ਸਿੰਘ , ਸੁਦੇਸ਼ ਕੁਮਾਰ, ਚੌੰਕੀਦਾਰ ਸੁਖਦੇਵ ਰਾਜ ਤੇ ਗੁਰਮੁੱਖ ਸਿੰਘ ਮਜਵਿੰਡ ਨੇ ਵੀ ਸੇਵਾ ਨਿਭਾਈ।