ਨਵੀਂ ਦਿੱਲੀ, 26 ਮਈ (ਪੰਜਾਬ ਮੇਲ)- ਕੌਮੀ ਸਾਈਬਰ ਸੁਰੱਖਿਆ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਐਂਡਰੌਇਡ ਦਾ ‘ਦਾਮ’ ਨਾਮਕ ਮਾਲਵੇਅਰ ਕਾਲ ਰਿਕਾਰਡ, ਸੰਪਰਕ ਜਾਣਕਾਰੀ, ਪਿਛਲੀਆਂ ਫੋਨ ਗਤੀਵਿਧੀਆਂ ਅਤੇ ਮੋਬਾਈਲ ਫੋਨਾਂ ਦੇ ਕੈਮਰੇ ਵਰਗੇ ਸੰਵੇਦਨਸ਼ੀਲ ਡੇਟਾ ਨੂੰ ਹੈਕ ਕਰਦਾ ਹੈ। ‘ਇੰਡੀਅਨ ਕੰਪਿਊਟਰ ਐਮਰਜੰਸੀ ਰਿਸਪਾਂਸ ਟੀਮ’ ਜਾਂ ‘ਸੀ.ਈ.ਆਰ.ਟੀ.-ਇਨ’ ਨੇ ‘ਭਰੋਸੇਯੋਗ ਵੈੱਬਸਾਈਟਾਂ’ ‘ਤੇ ਜਾਣ ਅਤੇ ਅਵਿਸ਼ਵਾਸਯੋਗ ਲਿੰਕਾ ‘ਤੇ ਕਲਿੱਕ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਨੇ ‘ਐਂਟੀ-ਵਾਇਰਸ’ ਅਤੇ ‘ਐਂਟੀ-ਸਪਾਈਵੇਅਰ’ ਸੌਫਟਵੇਅਰ ਨੂੰ ਡਾਊਨਲੋਡ ਨਾ ਕਰਨ ਅਤੇ ਸ਼ੱਕੀ ਨੰਬਰਾਂ ਵਾਲੇ ਫ਼ੋਨ ਨੰਬਰਾਂ ਦੇ ਸੁਨੇਹਿਆਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ।