#EUROPE

ਸਮਰਾਟ Charles ਭਾਰਤੀ ਮੂਲ ਦੇ ਬਰਤਾਨਵੀ Doctor ਨੂੰ ਨਾਈਟਹੁੱਡ ਉਪਾਧੀ ਨਾਲ ਕਰਨਗੇ ਸਨਮਾਨਿਤ

ਲੰਡਨ, 30 ਦਸੰਬਰ (ਪੰਜਾਬ ਮੇਲ)- ਸਮਰਾਟ ਚਾਰਲਸ ਤੀਜੇ ਨੇ ਬਰਤਾਨੀਆ ਵਿਚ 30 ਸਾਲਾਂ ਤੋਂ ਵੱਧ ਸਮੇਂ ਤੋਂ ਮੈਡੀਕਲ ਖੇਤਰ ਵਿਚ ਸਰਗਰਮ ਡਾ. ਅੰਮ੍ਰਿਤਪਾਲ ਸਿੰਘ ਹੰਗਿਨ ਨੂੰ ‘ਨਾਈਟਹੁੱਡ’ ਦੀ ਉਪਾਧੀ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਨਿਊਕੈਸਲ ਯੂਨੀਵਰਸਿਟੀ ਦੇ ਜਨਰਲ ਪ੍ਰੈਕਟਿਸ ਦੇ ਪ੍ਰੋਫੈਸਰ ਡਾ. ਅੰਮ੍ਰਿਤਪਾਲ ਸਿੰਘ ਹੰਗਿਨ ਨੂੰ ਉਨ੍ਹਾਂ ਦੀ ਸਿਹਤ ਖੇਤਰ ਵਿਚ ਸੇਵਾ ਲਈ 2024 ਦੇ ਨਵੇਂ ਸਾਲ ਦੀ ਆਨਰਜ਼ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਡਾ. ਅੰਮ੍ਰਿਤਪਾਲ ਸਿੰਘ ਨੂੰ ਪ੍ਰੋਫ਼ੈਸਰ ਪਾਲੀ ਹੰਗਿਨ ਵਜੋਂ ਜਾਣਿਆ ਜਾਂਦਾ ਹੈ।