14 C
Sacramento
Tuesday, March 28, 2023
spot_img

ਸਟੱਡੀ ਦੇ ਮਾਮਲੇ ‘ਚ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਕੈਨੇਡਾ

-2022 ਵਿਚ ਵੱਖ-ਵੱਖ ਕੋਰਸਾਂ ਤਹਿਤ ਦਾਖਲੇ ਨੂੰ ਲੈ ਕੇ ਕੈਨੇਡਾ ਪਹੁੰਚੇ 5.5 ਲੱਖ ਵਿਦਿਆਰਥੀ
– 2.26 ਲੱਖ ਵਿਦਿਆਰਥੀ ਇਕੱਲੇ ਭਾਰਤ ਤੋਂ
ਟੋਰਾਂਟੋ, 21 ਫਰਵਰੀ (ਪੰਜਾਬ ਮੇਲ)- ਸਟੱਡੀ ਦੇ ਮਾਮਲੇ ਵਿਚ ਕੈਨੇਡਾ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਅੰਕੜਿਆਂ ਮੁਤਾਬਕ ਸਾਲ 2022 ਵਿਚ ਵੱਖ-ਵੱਖ ਕੋਰਸਾਂ ਦੇ ਤਹਿਤ ਦਾਖਲੇ ਨੂੰ ਲੈ ਕੇ ਕੈਨੇਡਾ ਪਹੁੰਚੇ 5.5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚੋਂ 2.26 ਲੱਖ ਇਕੱਲੇ ਭਾਰਤ ਤੋਂ ਹਨ। ਇਨ੍ਹਾਂ ਵਿਚੋਂ ਵੀ 80 ਹਜ਼ਾਰ ਵਿਦਿਆਰਥੀ ਸਿਰਫ ਪੰਜਾਬ ਅਤੇ ਚੰਡੀਗੜ੍ਹ ਤੋਂ ਹਨ। ਸਟੱਡੀ ਵੀਜ਼ਾ ਦੇ ਜਾਣਕਾਰ ਇਕ ਮਾਹਰ ਦਾ ਕਹਿਣਾ ਹੈ ਕਿ ਕੋਵਿਡ ਦੇ ਬਾਅਦ ਤੋਂ ਕੈਨੇਡਾ ਦੁਆਰਾ ਵਿਦਿਆਰਥੀਆਂ ਲਈ ਕੰਮ ਕਰਨ ਦੇ ਘੰਟੇ ਵਧਾ ਦਿੱਤੇ ਜਾਣ ਦੇ ਬਾਅਦ ਤੋਂ ਹੀ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ ਨਾਲੋਂ ਤੇਜ਼ੀ ਨਾਲ ਵਧੀ ਹੈ।
ਕੈਨੇਡਾ ਪਹੁੰਚਣ ਵਾਲੇ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਇਮੀਗ੍ਰੇਸ਼ਨ ਰਿਫਊਜੀਸ ਐਂਡ ਸਿਟੀਜਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਵੱਲੋਂ ਜਾਰੀ ਰਿਪੋਰਟ ਮੁਤਾਬਕ ਕੈਨੇਡਾ ਵਿਚ ਸਾਲ 2022 ਵਿਚ 184 ਦੇਸ਼ਾਂ ਤੋਂ ਰਿਕਾਰਡ 551,405 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਦਿੱਤਾ ਗਿਆ। ਇਨ੍ਹਾਂ ਵਿਚੋਂ 226,450 ਭਾਰਤੀ ਵਿਦਿਆਰਥੀ ਹਨ। ਇਸ ਦੇ ਬਾਅਦ ਜਨਵਰੀ 2023 ਵਿਚ ਕੈਨੇਡਾ ਪਹੁੰਚੇ ਨਵੇਂ ਵਿਦਿਆਰਥੀਆਂ ਦੇ ਨਾਲ ਇਹ ਅੰਕੜਾ ਹੋਰ ਵੀ ਵੱਧ ਗਿਆ। ਕੈਨੇਡਾ ਵਿਚ ਸਾਲ 2022 ਵਿਚ ਪੜ੍ਹ ਰਹੇ 8.07 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚੋਂ 319, 130 ਇਕੱਲੇ ਭਾਰਤ ਤੋਂ ਹਨ। ਇਸ ਦੇ ਬਾਅਦ ਚੀਨ ਦੇ 1 ਲੱਖ, ਫਿਲੀਪੀਨਜ਼ ਦੇ 32,455, ਫਰਾਂਸ ਦੇ 21660 ਅਤੇ ਨਾਈਜੀਰੀਆ ਦੇ 21,660 ਵਿਦਿਆਰਥੀ ਹਨ। ਸਾਲ 2021 ਵਿਚ 444,260 ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਦਿੱਤੇ ਗਏ ਸਨ।

Related Articles

Stay Connected

0FansLike
3,753FollowersFollow
20,700SubscribersSubscribe
- Advertisement -spot_img

Latest Articles