#AMERICA

ਸਟੋਰ ਲੁੱਟਣ ਆਏ ਚੋਰ ਦੇ ਛੁਟੇ ਪਸੀਨੇ, ‘ਸਿੱਖ’ ਨੇ ਦੇਸੀ ਸਟਾਈਲ ‘ਚ ਸਿਖਾਇਆ ਸਬਕ

ਕੈਲੀਫੋਰਨੀਆ, 5 ਅਗਸਤ (ਪੰਜਾਬ ਮੇਲ)- ਅਮਰੀਕਾ ‘ਚ ਇਨ੍ਹੀਂ ਦਿਨੀਂ ਚੋਰੀਆਂ, ਸ਼ਰੇਆਮ ਗੋਲੀਬਾਰੀ ਅਤੇ ਡਕੈਤੀਆਂ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਤਰ੍ਹਾਂ ਦੇ ਮਾਮਲੇ ਆਏ ਦਿਨ ਸੁਰਖੀਆਂ ਬਣ ਰਹੇ ਹਨ। ਤਾਜ਼ਾ ਮਾਮਲਾ ਕੈਲੀਫੋਰਨੀਆ ਦੇ 7-ਇਲੈਵਨ ਸਟੋਰ ਦਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਲੁੱਟ ਦੀ ਨੀਅਤ ਨਾਲ ਦਾਖਲ ਹੁੰਦਾ ਹੈ ਪਰ ਸਟੋਰ ਦੇ ਸਿੱਖ ਮਾਲਕ ਨੇ ਉਸ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ। ਸਿੱਖ ਮਾਲਕ ਨੇ ਨਾ ਸਿਰਫ ਚੋਰ ਨੂੰ ਡੰਡੇ ਨਾਲ ਕੁੱਟਿਆ ਸਗੋਂ ਉਸਨੂੰ ਆਪਣੀ ਜਾਨ ਦੀ ਭੀਖ ਮੰਗਣ ਲਈ ਵੀ ਮਜਬੂਰ ਕੀਤਾ। ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੋਕ ਸਿੱਖ ਸਟੋਰ ਮਾਲਕ ਦੀ ਬਹਾਦਰੀ ਦੀ ਸ਼ਲਾਘਾ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਵੀ ਪ੍ਰਗਟ ਕਰ ਰਹੇ ਹਨ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਇਹ ਵੀਡੀਓ ਕੁਝ ਦਿਨ ਪਹਿਲਾਂ ਦਾ ਹੈ ਜਦੋਂ ਹਥਿਆਰਬੰਦ ਲੁਟੇਰਾ ਲੁੱਟ ਦੀ ਨੀਅਤ ਨਾਲ ਇੱਕ ਸਟੋਰ ਵਿੱਚ ਦਾਖ਼ਲ ਹੁੰਦਾ ਹੈ। ਕਰਿਆਨੇ ਦੀ ਦੁਕਾਨ ਵਿੱਚ ਦਾਖਲ ਹੋਏ ਲੁਟੇਰੇ ਨੇ ਮੂੰਹ ਢਕਿਆ ਹੋਇਆ ਹੈ। ਸਟੋਰ ਦੇ ਅੰਦਰ ਵੜਦਿਆਂ ਹੀ ਉਹ ਆਲੇ-ਦੁਆਲੇ ਦਾ ਸਾਮਾਨ ਕੱਢਣਾ ਸ਼ੁਰੂ ਕਰ ਦਿੰਦਾ ਹੈ। ਪਰ ਉਸ ਨੂੰ ਇਹ ਪਤਾ ਨਹੀਂ ਲੱਗਦਾ ਕਿ ਉਸ ਸਟੋਰ ਦਾ ਮਾਲਕ ਕੋਈ ਸਿੱਖ ਹੈ।

ਆਪਣੀ ਨਾਪਾਕ ਯੋਜਨਾ ਨੂੰ ਪੂਰਾ ਕਰਨ ਲਈ ਲੁਟੇਰਾ ਪਹਿਲਾਂ ਡਸਟਬਿਨ ਭਰਨ ਦੀ ਕੋਸ਼ਿਸ਼ ਕਰਦਾ ਹੈ। ਫਿਰ ਸਟੋਰ ਦਾ ਮਾਲਕ ਉੱਥੇ ਆਉਂਦਾ ਹੈ ਅਤੇ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ। ਪਰ ਲੁਟੇਰਾ ਉਸ ਨੂੰ ਹਥਿਆਰ ਦੀ ਨੋਕ ‘ਤੇ ਰੋਕਦਾ ਹੈ। ਹਥਿਆਰ ਨੂੰ ਹਵਾ ਵਿੱਚ ਲਹਿਰਾਉਂਦੇ ਹੋਏ, ਉਹ ਸਟੋਰ ਮਾਲਕ ਨੂੰ ਪਿੱਛੇ ਰਹਿਣ ਦੀ ਧਮਕੀ ਵੀ ਦਿੰਦਾ ਹੈ। ਇਸ ਸਾਰੀ ਘਟਨਾ ਦੀ ਵੀਡੀਓ ਸਟੋਰ ਦੇ ਬਿਲਿੰਗ ਕਾਊਂਟਰ ਤੋਂ ਇੱਕ ਵਿਅਕਤੀ ਨੇ ਬਣਾਈ ਹੈ। ਇਸ ਦੌਰਾਨ ਇੱਕ ਵਿਅਕਤੀ ਨੇ ਚੋਰ ਨੂੰ ਡਰਾਉਣ ਲਈ ਪੁਲਸ ਨੂੰ ਬੁਲਾਉਣ ਦੀ ਧਮਕੀ ਵੀ ਦਿੱਤੀ। ਪਰ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਅਲਮਾਰੀਆਂ ਨੂੰ ਖਾਲੀ ਕਰਦਾ ਰਹਿੰਦਾ ਹੈ। ਜਦੋਂ ਚੋਰ ਦਰਵਾਜ਼ੇ ਵੱਲ ਵਧਦਾ ਹੈ, ਉਦੋਂ ਸਟੋਰ ਦੇ ਮਾਲਕ ਨੇ ਬਹਾਦਰੀ ਨਾਲ ਉਸ ਦਾ ਸਾਹਮਣਾ ਕੀਤਾ। ਸਿੱਖ ਨੌਜਵਾਨ ਉਸ ਨੂੰ ਡੰਡੇ ਨਾਲ ਬੁਰੀ ਤਰ੍ਹਾਂ ਕੁੱਟਦਾ ਹੈ ਅਤੇ ਚੋਰ ਆਪਣੀ ਜਾਨ ਦੀ ਭੀਖ ਮੰਗਦਾ ਹੈ। ਬਹੁਤ ਸਾਰੇ ਲੋਕਾਂ ਨੇ ਇਸ ਵੀਡੀਓ ‘ਤੇ ਵੱਖ-ਵੱਖ ਪ੍ਰਤੀਕਰਮ ਪ੍ਰਗਟ ਕੀਤੇ ਹਨ। ਕਈਆਂ ਨੇ ਸਿੱਖ ਵਿਅਕਤੀ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਅਤੇ ਦਾਅਵਾ ਕੀਤਾ ਕਿ ਇਹ ਵੀਡੀਓ ਦੇਖਣ ਲਈ “ਤਸੱਲੀਬਖਸ਼” ਸੀ। ਇੱਕ ਯੂਜ਼ਰ ਨੇ ਕਿਹਾ ਕਿ “ਹਾਲਾਂਕਿ ਮੈਂ ਹਿੰਸਾ ਦਾ ਸਮਰਥਨ ਨਹੀਂ ਕਰਦਾ, ਪਰ ਇਹ ਸਭ ਤੋਂ ਵਧੀਆ ਵੀਡੀਓ ਹੈ।” ਇਕ ਹੋਰ ਯੂਜ਼ਰ ਨ ਲਿਖਿਆ ਕਿ “ਇਹ ਉਦੋਂ ਹੁੰਦਾ ਹੈ ਜਦੋਂ ਅਧਿਕਾਰੀ ਕਾਨੂੰਨ ਨੂੰ ਲਾਗੂ ਨਹੀਂ ਪਾਉਂਦੇ ਅਤੇ ਕੁਝ ਨਾਗਰਿਕ ਖ਼ੁਦ ਆਪਣੀ ਰੱਖਿਆ ਕਰਨ ਦਾ ਫ਼ੈਸਲਾ ਲੈਂਦੇ ਹਨ।” ਇਕ ਹੋਰ ਯੂਜ਼ਰ ਨੇ ਲਿਖਿਆ ਕਿ “ਕਿਸੇ ਪੰਜਾਬੀ ਨਾਲ ਕਦੇ ਵੀ ਸ਼ਰਾਰਤ ਨਾ ਕਰੋ। ਲੁਟੇਰੇ ਦਾ ਪਰਦਾਫਾਸ਼ ਹੋ ਗਿਆ। ਚੌਥੇ ਯੂਜ਼ਰ ਨੇ ਕਿਹਾ ਕਿ “ਸਾਰੇ ਹੀਰੋ ਟੋਪੀਆਂ ਨਹੀਂ ਪਹਿਨਦੇ।” ਕੁਝ ਪੱਗਾਂ ਬੰਨ੍ਹਦੇ ਹਨ।”

Leave a comment