ਵਾਸ਼ਿੰਗਟਨ, 21 ਨਵੰਬਰ (ਪੰਜਾਬ ਮੇਲ)- ਵ੍ਹਾਈਟ ਹਾਊਸ ਨੇ ਦੇਸ਼ ਦੀ ਨਵੀਂ ਕੌਮੀ ਸਾਈਬਰ ਡਾਇਰੈਕਟਰ ਦੀ ਨਿਯੁਕਤੀ ਕੀਤੀ ਹੈ। ਇਹ ਨਿਯੁਕਤੀ ਅਜਿਹੇ ਸਮੇਂ ਕੀਤੀ ਗਈ ਹੈ, ਜਦੋਂ ਹਾਲ ਹੀ ਦੇ ਦਿਨਾਂ ‘ਚ ਵੱਡੇ ਪੱਧਰ ‘ਤੇ ਸੇਵਾਵਾਂ ਠੱਪ ਹੋਣ ਕਾਰਨ ਆਮ ਅਮਰੀਕੀਆਂ ਦਾ ਜਨਜੀਵਨ ਪ੍ਰਭਾਵਿਤ ਹੋਇਆ ਹੈ ਅਤੇ ਉਨ੍ਹਾਂ ਦੀ ਚਿੰਤਾ ਵਧੀ ਹੈ।
ਰੱਖਿਆ ਵਿਭਾਗ ਦੀ ਮੁੱਖ ਸੂਚਨਾ ਅਧਿਕਾਰੀ ਕਰਸਟਨ ਡੇਵਿਸ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੇਗੀ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੰਤਰੀ ਮੰਡਲ ਦੇ ਕਈ ਮੈਂਬਰਾਂ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ। ਉਹ ਪ੍ਰਸ਼ਾਸਨ ਦੇ ਚੋਟੀ ਦੇ ਸਾਈਬਰ ਸੁਰੱਖਿਆ ਅਧਿਕਾਰੀ ਸ਼ਾਨ ਕੇਰਨਕ੍ਰਾਸ ਦੀ ਥਾਂ ਲਵੇਗੀ। ਡੇਵਿਸ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਇਕ ਪੋਸਟ ‘ਚ ਲਿਖਿਆ, ”ਸਾਡਾ ਦੇਸ਼ ਐਨਾਲਾਗ, ਡਿਜੀਟਲ ਅਤੇ ਕੁਆਂਟਮ ਟੈਕਨਾਲੋਜੀਆਂ ਦੇ ਚੌਰਾਹੇ ‘ਤੇ ਖੜ੍ਹਾ ਹੈ। ਅਮਰੀਕੀ ਜੀਵਨਸ਼ੈਲੀ ਤੇਜ਼ੀ ਨਾਲ ਇਕ-ਦੂਜੇ ਨਾਲ ਜੁੜੀਆਂ ਟੈਕਨਾਲੋਜੀਆਂ ‘ਤੇ ਨਿਰਭਰ ਹੁੰਦੀ ਜਾ ਰਹੀ ਹੈ।”
ਵ੍ਹਾਈਟ ਹਾਊਸ ਵੱਲੋਂ ਕਰਸਟਨ ਡੇਵਿਸ ਨਵੀਂ ਕੌਮੀ ਸਾਈਬਰ ਡਾਇਰੈਕਟਰ ਨਿਯੁਕਤ

