23.9 C
Sacramento
Thursday, June 1, 2023
spot_img

ਵ੍ਹਾਈਟ ਹਾਊਸ ਦੇ ਬੈਰੀਅਰ ‘ਚ ਭਾਰਤੀ ਮੂਲ ਦੇ ਲੜਕੇ ਨੇ ਟਰੱਕ ਨਾਲ ਮਾਰੀ ਟੱਕਰ

* ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਰਾਸ਼ਟਰਪਤੀ ਨੂੰ ‘ਮਾਰ ਕੇ’ ਸੱਤਾ ‘ਤੇ ਕਾਬਜ਼ ਹੋਣ ਦਾ ਇਰਾਦਾ ਕੀਤਾ ਜ਼ਾਹਿਰ
ਵਾਸ਼ਿੰਗਟਨ, 25 ਮਈ (ਪੰਜਾਬ ਮੇਲ)-ਭਾਰਤੀ ਮੂਲ ਦੇ 19 ਸਾਲਾ ਲੜਕੇ ਨੇ ਕਿਰਾਏ ‘ਤੇ ਲਏ ਇਕ ਯੂ-ਹੌਲ ਟਰੱਕ ਨਾਲ ਇਥੇ ਸਥਿਤ ਵ੍ਹਾਈਟ ਹਾਊਸ ਦੇ ਬੈਰੀਅਰ ਵਿਚ ਜਾਣਬੁੱਝ ਕੇ ਟੱਕਰ ਮਾਰ ਦਿੱਤੀ। ਉਸ ਨੇ ਮਗਰੋਂ ਪੁਲਿਸ ਨੂੰ ਦੱਸਿਆ ਕਿ ਉਹ ਵ੍ਹਾਈਟ ਹਾਊਸ ਦੇ ਅੰਦਰ ਜਾ ਕੇ ‘ਸੱਤਾ ‘ਤੇ ਕਾਬਜ਼’ ਹੋਣਾ ਅਤੇ ਰਾਸ਼ਟਰਪਤੀ ਜੋਅ ਬਾਇਡਨ ਨੂੰ ‘ਮਾਰਨਾ’ ਚਾਹੁੰਦਾ ਹੈ। ਪੁਲਿਸ ਨੇ ਸਾਈ ਵਰਸ਼ਿਤ ਕੰਦੁਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵੇਰਵਿਆਂ ਮੁਤਾਬਕ ਉਸ ਨੇ ਸੋਮਵਾਰ ਰਾਤ 10 ਵਜੇ ਦੇ ਕਰੀਬ ਸੁਰੱਖਿਆ ਬੈਰੀਅਰ ਵਿਚ ਟਰੱਕ ਲਿਆ ਕੇ ਮਾਰਿਆ। ਇਸ ਦੌਰਾਨ ਉੱਥੋਂ ਪੈਦਲ ਜਾ ਰਹੇ ਕਈਆਂ ਨੂੰ ਉਸ ਨੇ ਭੱਜਣ ਲਈ ਮਜਬੂਰ ਕਰ ਦਿੱਤਾ।
ਹਾਲਾਂਕਿ ਘਟਨਾ ਸਥਾਨ ਵ੍ਹਾਈਟ ਹਾਊਸ ਦੇ ਗੇਟਾਂ ਤੋਂ ਕਾਫ਼ੀ ਦੂਰ ਹੈ। ਟੱਕਰ ਤੋਂ ਬਾਅਦ ਸੜਕਾਂ ਤੇ ਆਲੇ-ਦੁਆਲੇ ਨੂੰ ਬੰਦ ਕਰ ਦਿੱਤਾ ਗਿਆ। ਨੇੜੇ ਸਥਿਤ ਹੇਅ-ਐਡਮਜ਼ ਹੋਟਲ ਨੂੰ ਵੀ ਇਹਤਿਆਤ ਵਜੋਂ ਖਾਲੀ ਕਰਵਾਉਣਾ ਪਿਆ। ਸਾਈ ਕੰਦੁਲਾ ਮਿਸੂਰੀ ਸੂਬੇ ਦੇ ਚੈਸਟਰਫੀਲਡ ਦਾ ਰਹਿਣ ਵਾਲਾ ਹੈ। ਉਹ ਸੇਂਟ ਲੁਈਸ ਤੋਂ ਇਕ ਪਾਸੇ ਦੀ ਟਿਕਟ ਲੈ ਕੇ ਡਿਊਲਜ਼ ਹਵਾਈ ਅੱਡੇ ‘ਤੇ ਉਤਰਿਆ ਸੀ ਤੇ ਤੁਰੰਤ ਮਗਰੋਂ ਉਸ ਨੇ ਇਕ ਟਰੱਕ ਕਿਰਾਏ ਉਤੇ ਲੈ ਲਿਆ। ਇਸੇ ਟਰੱਕ ਨਾਲ ਉਸ ਨੇ ਵ੍ਹਾਈਟ ਹਾਊਸ ਦੇ ਉੱਤਰੀ ਪਾਸੇ ਮੈਟਲ ਬੈਰੀਅਰ ਵਿਚ ਟੱਕਰ ਮਾਰ ਦਿੱਤੀ। ਕੰਦੁਲਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਛੇ ਮਹੀਨਿਆਂ ਤੋਂ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਐੱਫ.ਬੀ.ਆਈ. ਦੇ ਏਜੰਟਾਂ ਨੇ ਇਸੇ ਦੌਰਾਨ ਚੈਸਟਰਫੀਲਡ ਸਥਿਤ ਕੰਦੁਲਾ ਦੇ ਘਰ ਦੀ ਤਲਾਸ਼ੀ ਵੀ ਲਈ ਹੈ।

 

Related Articles

Stay Connected

0FansLike
3,790FollowersFollow
20,800SubscribersSubscribe
- Advertisement -spot_img

Latest Articles