25.5 C
Sacramento
Sunday, September 24, 2023
spot_img

ਵੈਨਕੂਵਰ ਦੀ ਉੱਘੀ ਸ਼ਖ਼ਸੀਅਤ ਕੁਲਦੀਪ ਸਿੰਘ ਜਗਪਾਲ ਦਾ 68ਵਾਂ ਜਨਮ ਦਿਨ ਮਨਾਇਆ

ਸਰੀ, 16 ਜੂਨ (ਹਰਦਮ ਮਾਨ/ਪੰਜਾਬ ਮੇਲ)-ਸਨਸੈੱਟ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਵੈਨਕੂਵਰ ਵੱਲੋਂ ਪੰਜਾਬੀ ਭਾਈਚਾਰੇ ਦੀ ਉੱਘੀ ਸ਼ਖ਼ਸੀਅਤ ਕੁਲਦੀਪ ਸਿੰਘ ਜਗਪਾਲ ਦਾ 68ਵਾਂ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਇੰਡੋ ਕੈਨੇਡੀਅਨ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪ੍ਰਸਿੱਧ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਸੁਸਾਇਟੀ ਦੇ ਪ੍ਰਧਾਨ ਭਲਵਿੰਦਰ ਸਿੰਘ ਵੜੈਚ ਅਤੇ ਸਮੂਹ ਡਾਇਰੈਕਟਰ ਸਾਹਿਬਾਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਜਨਮ ਦਿਨ ਦਾ ਕੇਕ ਕੱਟਣ ਦੀ ਰਸਮ ਉਪਰੰਤ ਹਾਜਰ ਸ਼ੁੱਭਚਿੰਤਕਾਂ ਨੇ ਕੁਲਦੀਪ ਸਿੰਘ ਜਗਪਾਲ ਨੂੰ ਵਧਾਈਆਂ ਦਿੱਤੀਆਂ ਅਤੇ ਸੁਰਜੀਤ ਸਿੰਘ ਮਾਧੋਪੁਰੀ ਨੇ ਇਕ ਗੀਤ ਰਾਹੀਂ ਮੁਬਾਰਕਾਂ ਸਾਂਝੀਆਂ ਕੀਤੀਆਂ।

ਜਗਪਾਲ ਨੂੰ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਦੇਣ ਵਾਲੇ ਸ਼ੁਭਚਿੰਤਕਾਂ ਵਿਚ ਹਾਜ਼ਰ ਸੁੱਚਾ ਸਿੰਘ ਕਲੇਰਅਮਰੀਕ ਸਿੰਘ ਮਾਨਗੁਰਪਾਲ ਸਿੰਘ ਪੰਧੇਰਮਨਜੀਤ ਸਿੰਘ ਢਿੱਲੋਂਸੁਰਜੀਤ ਸਿੰਘ ਢਿੱਲੋਂਗੁਰਚਰਨ ਸਿੰਘ ਵੜੈਚਜਰਨੈਲ ਸਿੰਘ ਸਹੋਤਾਹਰਜਿੰਦਰ ਸਿੰਘ ਪੁਆਰਗੁਰਮੇਜ ਸਿੰਘ ਪੂਨੀਗੁਰਮੀਤ ਸਿੰਘ ਭੱਠਲਸੁਰਜੀਤ ਸਿੰਘ ਮਿਨਹਾਸਰਘਬੀਰ ਸਿੰਘ ਉੱਪਲਅਰਜਨ ਸਿੰਘ ਵਿਲਖੂਜੋਗਿੰਦਰ ਸਿੰਘ ਸੁੰਨੜਤਰਲੋਕ ਸਿੰਘ ਅਰਸ਼ੀਮੁਖਤਿਆਰ ਸਿੰਘ ਬੋਪਰਾਏਸ਼ਗੁਨ ਗਾਂਧੀਗੁਰਦਰਸ਼ਨ ਸਿੰਘ ਮਠਾੜੂਮਹਿੰਦਰ ਸਿੰਘ ਦੋਸਾਂਝਗੁਰਬਖਸ਼ ਸਿੰਘ ਸਿੱਧੂਜਸਵਿੰਦਰ ਸਿੰਘ ਬਾਜਵਾਗੁਰਮੀਤ ਸਿੰਘ ਕਾਲਕਟਦਿਨੇਸ਼ ਕੁਮਾਰ ਮਲਹੋਤਰਾਹਰਜਾਪ ਸਿੰਘ ਪਰਮਾਰਭੁਪਿੰਦਰ ਸਿੰਘ ਢਿੱਲੋਂਜਿਲੇ ਸਿੰਘਮੋਹਣ ਸਿੰਘ ਬੱਧਨ ਤੋਂ ਇਲਾਵਾ ਕੁਲਦੀਪ ਸਿੰਘ ਜਗਪਾਲ ਦੇ ਪਰਿਵਾਰਕ ਮੈਂਬਰ ਸਤਪਾਲ ਸਿੰਘ ਜਗਪਾਲਹਰਭਜਨ ਸਿੰਘ ਜਗਪਾਲਸੁਖਵਿੰਦਰ ਕੌਰ ਜਗਪਾਲਸਿਮਰਨ ਕੌਰ ਜਗਪਾਲਅਮਰਾਓ ਸਿਘ ਸਹੋਤਾ ਸ਼ਾਮਿਲ ਸਨ। ਕੁਲਦੀਪ ਸਿੰਘ ਜਗਪਾਲ ਨੇ ਉਹਨਾਂ ਦੇ ਜਨਮ ਦਿਨ ਮੌਕੇ ਸ਼ੁਭ ਇੱਛਾਵਾਂ ਦੇਣ ਵਾਲੇ ਦੋਸਤਾਂ-ਮਿੱਤਰਾਂ ਅਤੇ ਪਰਿਵਾਰ ਦੇ ਮੈਂਬਰਾਂ ਦਾ ਧੰਨਵਾਦ ਕੀਤਾ।

Related Articles

Stay Connected

0FansLike
3,870FollowersFollow
21,200SubscribersSubscribe
- Advertisement -spot_img

Latest Articles