#CANADA

ਵੀਜ਼ਾ ਧੋਖਾਧੜੀ ਮਾਮਲਾ: ਨਿੱਜੀ ਘੋਖ-ਪੜਤਾਲ ਤੈਅ ਕਰੇਗੀ ਹਰ ਵਿਦਿਆਰਥੀ ਦਾ ਭਵਿੱਖ

ਕੈਨੇਡਾ, 17 ਜੂਨ (ਪੰਜਾਬ ਮੇਲ)-  ਕੈਨੇਡਾ  ਦੇ  ਆਵਾਸ  ਮੰਤਰੀ ਸ਼ੌਨ  ਫ਼ਰੇਜ਼ਰ  ਨੇ  ਡਿਪੋਰਟ ਹੋਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਦੇ ਮਾਮਲੇ ’ ਮੀਡੀਆ ਰਿਪੋਰਟਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਸਮੁੱਚੇ ਵਿਦਿਆਰਥੀਆਂ ਦੇ ਭਵਿੱਖ ਬਾਰੇ ਫ਼ਿਲਹਾਲ ਕੋਈ ਭਰੋਸਾ ਨਹੀਂ ਦਿੱਤਾ ਹੈ ਉਨ੍ਹਾਂ ਕਿਹਾ ਕਿ ਦੇਸ਼ ਨਿਕਾਲੇ ਦੇ ਠੱਪੇ ਵਾਲੇ (ਡਿਪੋਰਟੇਸ਼ਨਵਿਦਿਆਰਥੀਆਂ ਦੀਆਂ ਫਾਈਲਾਂ ਦੀ ਵਿਅਕਤੀਗਤ ਪੱਧਰ ਉਤੇ ਜਾਂਚ ਕਰ ਕੇ ਇਸ ਸਬੰਧੀ ਫੈਸਲਾ ਕੀਤਾ ਜਾਵੇਗਾਜੋ ਹਰੇਕ ਲਈ ਵੱਖਵੱਖ ਹੋ ਸਕਦਾ ਹੈ ਆਵਾਸ ਮੰਤਰੀ ਨੇ ਕਿਹਾ ਕਿ ਅਜਿਹੇ ਵਿਦਿਆਰਥੀ ਜੋ ਜ਼ਿਆਦਾਤਰ ਭਾਰਤ ਤੋਂ ਹਨਨੂੰ ਸੁਣਵਾਈ ਦਾ ਮੌਕਾ ਦੇ ਕੇ ਇਹ ਪਤਾ ਲਾਇਆ ਜਾਵੇਗਾ ਕਿ ਉਹ ਪੀੜਤ ਹਨ ਜਾਂ ਉਨ੍ਹਾਂ ਨੂੰ ਇਸ ਧੋਖਾਧੜੀ ਬਾਰੇ ਜਾਣਕਾਰੀ ਸੀ ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਪੜ੍ਹਾਈ ਦੇ ਉਦੇਸ਼ ਨਾਲ ਕੈਨੇਡਾ ਵਿਚ ਹਨਉਨ੍ਹਾਂ ਨੂੰ ਪੀੜਤ ਮੰਨ ਕੇ ਵਿਚਾਰਿਆ ਜਾਏਗਾਪਰ ਜਿਹੜੇ ਪੜ੍ਹਾਈ ਦੇ ਪਰਦੇ ’ ਸਥਾਈ ਰਿਹਾਇਸ਼ (ਪੀਆਰਦੇ ਇਰਾਦੇ ਨਾਲ ਆਏ ਹਨਉਨ੍ਹਾਂ ਨੂੰ ਹਰ ਹਾਲਤ ਵਾਪਸ ਭੇਜਿਆ ਜਾਏਗਾ ਮੰਤਰੀ ਨੇ ਕਿਹਾ ਕਿ ਕੈਨੇਡਾ ਸਰਹੱਦੀ ਸੁਰੱਖਿਆ ਏਜੰਸੀ (ਸੀਬੀਐੱਸਏਦੇ ਅਫ਼ਸਰਾਂ ਨੂੰ ਇਸ ਬਾਰੇ ਨਿਰਦੇਸ਼ ਦਿੱਤੇ ਗਏ ਹਨਹਰੇਕ ਵਿਦਿਆਰਥੀ ਦੀ ਸੁਣਵਾਈ ਕਰ ਕੇ ਸੱਚਾਈ ਪਰਖਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਮੰਤਰੀ ਨੇ ਕਿਹਾ ਕਿ ਹਰੇਕ ਕੇਸ ਦਾ ਵਿਸ਼ਲੇਸ਼ਣ ਕੀਤੇ ਜਾਣ ਤੱਕ ‘ਅੰਤਰਿਮ ਮਿਆਦ’ ਲਈ ਵਿਦਿਆਰਥੀਆਂ ਦਾ ਦੇਸ਼ ਨਿਕਾਲਾ ਫ਼ਿਲਹਾਲ ਰੋਕਿਆ ਜਾ ਰਿਹਾ ਹੈ ਜਾਂਚ ਲਈ ਆਈਆਰਸੀਸੀ ਤੇ ਸੀਬੀਐੱਸਏ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ‘ਟਾਸਕ ਫੋਰਸ’ ਬਣਾਈ ਜਾ ਰਹੀ ਹੈ ਮੰਤਰੀ ਫਰੇਜ਼ਰ ਨੇ ਕਿਹਾ ਕਿ ਜਿਹੜਾ ਵਿਦਿਆਰਥੀ ਕੈਨੇਡਾ ਅਸਲ ’ ਪੜ੍ਹਾਈ ਕਰਨ ਦੇ ਹੀ ਇਰਾਦੇ ਨਾਲ ਆਇਆ ਸੀਤੇ ਉਸ ਨੂੰ ਧੋਖਾਧੜੀ ਵਾਲੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਨਹੀਂ ਸੀਉਸ ਨੂੰ ਅਸਥਾਈ ਵਸਨੀਕ ਪਰਮਿਟ (ਟੈਂਪਰੇਰੀ ਰੈਜ਼ੀਡੈਂਟ ਪਰਮਿਟਜਾਰੀ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ ਦੱਸਣਯੋਗ ਹੈ ਕਿ ਇਹ ਸਾਰੇ ਵਿਦਿਆਰਥੀ ਜਲੰਧਰ ਅਧਾਰਿਤ ਏਜੰਟ ਬ੍ਰਿਜੇਸ਼ ਮਿਸ਼ਰਾ ਵੱਲੋਂ 2018-19 ਤੇ 2020 ’ ਕਥਿਤ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਵੀਜਾ ਲਗਵਾ ਕੇ ਭੇਜੇ ਗਏ ਸਨਜਿਨ੍ਹਾਂ ਜਦ ਪੱਕੇ ਹੋਣ ਲਈ ਫਾਈਲਾਂ ਭਰੀਆਂ ਤਾਂ ਇਸ ਧੋਖਾਧੜੀ ਦਾ ਖੁਲਾਸਾ ਹੋਇਆ ਹੈ ਜਾਣਕਾਰੀ ਅਨੁਸਾਰ ਬ੍ਰਿਜੇਸ਼ ਮਿਸ਼ਰਾ ਦਫ਼ਤਰ ਬੰਦ ਕਰਕੇ ਰੂਪੋਸ਼ ਹੋ ਚੁੱਕਾ ਹੈ ਅਜਿਹੇ ਵਿਦਿਆਰਥੀਆਂ ਦੀ ਗਿਣਤੀ 600-700 ਦੇ ਵਿਚਾਲੇ ਹੈਉਨ੍ਹਾਂ ਸਿਰ ਕਈ ਮਹੀਨਿਆਂ ਤੋਂ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ ਤੇ ਉਹ ਆਪਣੀ ਮਸੂਮੀਅਤ ਦੀ ਗੁਹਾਰ ਲਗਾ ਰਹੇ ਹਨ ਉਨ੍ਹਾਂ ਟੋਰਾਂਟੋਂ ਏਅਰਪੋਰਟ ਰੋਡ ਉਤੇ ਕਈ ਦਿਨਾਂ ਤੋਂ ਧਰਨਾ ਵੀ ਲਾਇਆ ਹੋਇਆ ਹੈ ਕੈਨੇਡੀਅਨ ਮੰਤਰੀ ਨੇ ਕਿਹਾ ਕਿ ਉਹ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਦੇਸ਼ ਲਈ ਦਿੱਤੇ ਜਾਂਦੇ ਯੋਗਦਾਨ ਨੂੰ ਮਾਨਤਾ ਦਿੰਦੇ ਹਨ ਉਨ੍ਹਾਂ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪੱਧਰ ਉਤੇ ਵੀ ਸਾਰੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕਰਨ ਤੇ ਅਧਿਕਾਰਤ ਵੈੱਬਸਾਈਟਾਂ ਦੇਖਣ

ਭਾਰਤ ਵਾਪਸੀ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੇ ਟੋਰਾਂਟੋ ਏਅਰਪੋਰਟ ਰੋਡ ਉਤੇ ਕਈ ਦਿਨਾਂ ਤੋਂ ਧਰਨਾ ਵੀ ਲਾਇਆ ਹੋਇਆ ਸੀ। ਉਹ ਮਿਸੀਸਾਗਾ ਸਥਿਤ ਸੀਬੀਐੱਸਏ ਦੇ ਮੁੱਖ ਦਫ਼ਤਰ ਅੱਗੇ ਪਿਛਲੇ 18 ਦਿਨਾਂ ਤੋਂ ਦਿਨ-ਰਾਤ ਧਰਨੇ ਉਤੇ ਬੈਠੇ ਸਨ। ਹੁਣ ‘ਡਿਪੋਰਟੇਸ਼ਨ’ ਰੁਕਣ ਨਾਲ ਇਨ੍ਹਾਂ ਵਿਦਿਆਰਥੀਆਂ ਨੂੰ ਰਾਹਤ ਮਿਲੀ ਹੈ। ਜਾਂਚ ਮੁਕੰਮਲ ਹੋਣ ਤੱਕ ਇਨ੍ਹਾਂ ਦੀ ਭਾਰਤ ਵਾਪਸੀ ਉਤੇ ਰੋਕ ਲਾ ਦਿੱਤੀ ਗਈ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਕਈ ਸਥਾਨਕ ਸੰਗਠਨਾਂ, ਭਾਈਚਾਰੇ ਦੇ ਮੈਂਬਰਾਂ, ਸਥਾਨਕ ਕਾਰੋਬਾਰਾਂ ਤੇ ਕਲਾਕਾਰਾਂ ਦੀ ਹਮਾਇਤ ਵੀ ਮਿਲੀ ਹੈ।

Leave a comment